ਧਰਮ ਤੇ ਵਿਰਸਾ ਕਲੱਬ ਨੇ ਲਗਾਇਆ ਦਸਤਾਰ ਸਜਾਓ ਕੈਂਪ
ਧਰਮ ਤੇ ਵਿਰਸਾ ਕਲੱਬ ਨੇ ਲਗਾਇਆ ਦਸਤਾਰ ਸਜਾਉ ਕੈਂਪ
Publish Date: Wed, 31 Dec 2025 08:09 PM (IST)
Updated Date: Wed, 31 Dec 2025 08:11 PM (IST)

ਫੋਟੋ ਨੰਬਰ- 40 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਧਰਮ ਤੇ ਵਿਰਸਾ ਕਲੱਬ ਵੱਲੋਂ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਬੰਨ੍ਹਣ ਅਤੇ ਦਸਤਾਰ ਦੇਣ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਨੌਜਵਾਨਾਂ, ਬੱਚਿਆਂ ਅਤੇ ਸੰਗਤ ਨੂੰ ਗੁਰੂ ਸਾਹਿਬ ਦੀ ਬਖ਼ਸ਼ੀ ਪਹਿਚਾਣ ਦਸਤਾਰ ਦੀ ਮਹੱਤਤਾ ਨਾਲ ਜਾਣੂ ਕਰਵਾਇਆ ਗਿਆ ਅਤੇ ਪਿਆਰ, ਸਤਿਕਾਰ ਨਾਲ ਦਸਤਾਰਾਂ ਬੰਨ੍ਹ ਕੇ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ ਨੇ ਕਿਹਾ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਰ ਉੱਚਾ ਰੱਖਣ, ਸੱਚ ਤੇ ਇਨਸਾਫ਼ ਦੇ ਮਾਰਗ ’ਤੇ ਡਟ ਕੇ ਚੱਲਣ ਦੀ ਪ੍ਰੇਰਣਾ ਦਿੱਤੀ। ਕਲੱਬ ਦੇ ਪ੍ਰਧਾਨ ਸਰੂਪ ਸਿੰਘ ਮਠਾੜੂ ਨੇ ਕਿਹਾ ਕਿ ਦਸਤਾਰ ਸਿੱਖ ਦੀ ਇੱਜ਼ਤ, ਜ਼ਿੰਮੇਵਾਰੀ ਅਤੇ ਅਕਾਲ ਪੁਰਖ ਨਾਲ ਜੋੜ ਦੀ ਨਿਸ਼ਾਨੀ ਹੈ। ਉੱਪ ਚੇਅਰਮੈਨ ਮਨਜੀਤ ਸਿੰਘ ਹਰਮਨ ਨੇ ਆਖਿਆ ਕਿ ਪ੍ਰਕਾਸ਼ ਪੁਰਬ ਦੇ ਮੌਕੇ ਇਸ ਤਰ੍ਹਾਂ ਦੇ ਕੈਂਪ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਦੇ ਹਨ ਅਤੇ ਸਿੱਖ ਵਿਰਸੇ ਪ੍ਰਤੀ ਮਾਣ ਪੈਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ‘ਸਰਬੱਤ ਦਾ ਭਲਾ’ ਅੱਜ ਵੀ ਸਾਡੇ ਜੀਵਨ ਦੀ ਰਹਿਨੁਮਾਈ ਕਰਦੀ ਹੈ। ਦਸਤਾਰ ਸਿਰਫ਼ ਪਹਿਰਾਵਾ ਨਹੀਂ, ਬਲਕਿ ਨੈਤਿਕਤਾ, ਸੇਵਾ ਅਤੇ ਕੁਰਬਾਨੀ ਦੀ ਪ੍ਰਤੀਕ ਹੈ। ਕੈਂਪ ਦੌਰਾਨ ਸੰਗਤ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਸ ਮੌਕੇ ਸੁਰਜੀਤ ਸਿੰਘ ਨੈਬਸਨ, ਅਵਤਾਰ ਸਿੰਘ, ਪਵਿੱਤਰ ਸਿੰਘ ਸਿੱਧੂ, ਤੇਜਿੰਦਰ ਸਿੰਘ ਬਿੱਟਾ, ਅਮਨਦੀਪ ਸਿੰਘ ਰ ਰਣਬੀਰ ਸਿੰਘ, ਗੁਰਲੀਨ ਸਿੰਘ, ਕਰਨਦੀਪ ਸਿੰਘ, ਕਰਨਪ੍ਰੀਤ ਸਿੰਘ, ਤਰਨਜੀਤ ਸਿੰਘ, ਦਵਿੰਦਰ ਸਿੰਘ ਮਠਾੜੂ, ਮਨੀ ਮਠਾੜੂ, ਹਰਪਾਲ ਸਿੰਘ, ਰਾਮ ਸਿੰਘ ਵੀ ਹਾਜਰ ਸਨ।