ਫਰਜ਼ੀ ਐੱਨਓਸੀ ਦੇ ਆਧਾਰ ’ਤੇ ਕਰਵਾਈ ਰਜਿਸਟਰੀ
ਫਰਜ਼ੀ ਐਨਓਸੀ ਦੇ ਆਧਾਰ ਤੇ ਕਰਵਾਈ ਰਜਿਸਟਰੀ
Publish Date: Tue, 02 Dec 2025 08:18 PM (IST)
Updated Date: Wed, 03 Dec 2025 04:12 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਬ-ਰਜਿਸਟਰਾਰ ਪੂਰਬੀ ਦੀ ਸ਼ਿਕਾਇਤ ’ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਫਰਜ਼ੀ ਐੱਨਓਸੀ ਦੇ ਮਾਮਲੇ ’ਚ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਮਨ ਨਗਰ ਭੋਰਾ ਵਾਸੀ ਜੋਗਾ ਸਿੰਘ ਤੇ ਨਿਊ ਬਸੰਤ ਵਿਹਾਰ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਬ-ਰਜਿਸਟਰਾਰ ਪੂਰਬੀ ਨੇ ਦੱਸਿਆ ਕਿ ਮੁਲਜ਼ਮ ਜੋਗਾ ਸਿੰਘ ਤੇ ਬਲਜਿੰਦਰ ਸਿੰਘ ਵੱਲੋਂ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਬਿਨਾਂ ਲੋੜੀਂਦੀ ਐੱਨਓਸੀ ਜਾਂ ਫਰਜ਼ੀ ਐੱਨਓਸੀ ਦਾ ਸਹਾਰਾ ਲਿਆ ਹੈ। ਇਸ ਮਾਮਲੇ ’ਚ ਪੜਤਾਲ ਕਰਨ ਤੋਂ ਬਾਅਦ ਸਬ-ਰਜਿਸਟਰਾਰ ਪੂਰਬੀ ਨੇ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਉਧਰ ਇਸ ਮਾਮਲੇ ’ਚ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੜਤਾਲ ਉਪਰੰਤ ਜੋਗਾ ਸਿੰਘ ਤੇ ਬਲਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।