ਰਾਜਾ ਗਿੱਲ ਵਲੋਂ ਕਾਂਗਰਸ ਦੇ ਜਿੱਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ
ਰਾਜਾ ਗਿੱਲ ਵਲੋਂ ਕਾਂਗਰਸ ਦੇ ਜਿੱਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ
Publish Date: Sat, 20 Dec 2025 09:17 PM (IST)
Updated Date: Sun, 21 Dec 2025 04:13 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਬਲਾਕ ਸੰਮਤੀ ਚੋਣਾਂ ’ਚ ਜਿੱਤੇ ਕਾਂਗਰਸੀ ਉਮੀਦਵਾਰਾਂ ਦਾ ਹਲਕਾ ਸਮਰਾਲਾ ਤੋਂ ਪਾਰਟੀ ਦੇ ਮੁੱਖ ਸੇਵਾਦਾਰ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਸਨਮਾਨ ਕੀਤਾ ਗਿਆ। ਬਲਾਕ ਸੰਮਤੀ ਮੈਂਬਰ ਸਤਿੰਦਰ ਕੌਰ ਕਾਹਲੋਂ, ਰਛਪਾਲ ਸਿੰਘ ਤੇ ਕੁਲਵਿੰਦਰ ਕੌਰ ਗਰੇਵਾਲ ਦਾ ਸਨਮਾਨ ਕਰਦਿਆਂ ਰਾਜਾ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਨੇ ਤਨਦੇਹੀ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਚੋਣ ਹਾਰ ਚੁੱਕੇ ਹਨ ਉਨ੍ਹਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਪਾਰਟੀ ਵਿਚ ਉਨ੍ਹਾਂ ਦਾ ਸਤਿਕਾਰ ਪੂਰਾ ਰਹੇਗਾ। ਰਾਜਾ ਗਿੱਲ ਨੇ ਕਿਹਾ ਕਿ ਸਾਡੇ ਕਈ ਪਾਰਟੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਬਾਵਜੂਦ ਵੀ ਵਰਕਰਾਂ ਨੇ ਹੌਂਸਲੇ ਨਾਲ ਚੋਣ ਲੜੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁਟ ਜਾਣ। ਇਸ ਮੌਕੇ ਐਡ. ਜਸਪ੍ਰੀਤ ਸਿੰਘ ਕਲਾਲ ਮਾਜਰਾ, ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ, ਸੁਖਦੀਪ ਸਿੰਘ ਗੌਂਸਗੜ੍ਹ, ਸੀਨੀ. ਕਾਂਗਰਸੀ ਆਗੂ ਹੁਸਨ ਲਾਲ ਮੜਕਨ, ਪ੍ਰਧਾਨ ਯੂਥ ਕਾਂਗਰਸ ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਸਰਪੰਚ ਬਲਵਿੰਦਰ ਸਿੰਘ ਝੜੌਦੀ, ਭੁਪਿੰਦਰ ਸਿੰਘ ਕਾਹਲੋਂ, ਦਵਿੰਦਰ ਸਿੰਘ ਪਵਾਤ, ਸਰਪੰਚ ਕਰਮਜੀਤ ਸਿੰਘ ਪਵਾਤ, ਜਸਪ੍ਰੀਤ ਸਿੰਘ ਪਵਾਤ, ਹੈਰੀ ਮਾਨ, ਬਲਕਾਰ ਸਿੰਘ ਲੰਬੜਦਾਰ, ਯੁਵਰਾਜਜੀਤ ਰਾਏ, ਕੁਲਵੰਤ ਸਿੰਘ ਕਾਹਲੋਂ, ਜਸਪਿੰਦਰ ਸਿੰਘ ਰਾਮਗੜ੍ਹ, ਮਲਕੀਤ ਸਿੰਘ ਰਾਮਗੜ੍ਹ, ਸੁਖਦੇਵ ਸਿੰਘ ਰਾਮਗੜ੍ਹ ਵੀ ਮੌਜੂਦ ਸਨ।