ਪੰਜਾਬ ’ਚ ਕੱਲ੍ਹ ਤੋਂ ਮੁੜ ਬਾਰਿਸ਼ ਦੇ ਆਸਾਰ, ਹੜ੍ਹ ਪ੍ਰਭਾਵਿਤ ਖੇਤਰਾਂ ’ਚ ਵੱਧ ਸਕਦੀਆਂ ਹਨ ਮੁਸ਼ਕਲਾਂ
ਸਤਲੁਜ ’ਚ ਪਾਣੀ ਦਾ ਪੱਧਰ ਵਧਣ ਨਾਲ ਹਰੀਕੇ ਹੈੱਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਫ਼ਾਜ਼ਿਲਕਾ ਦੇ ਕਈ ਪਿੰਡਾਂ ਪਾਣੀ ਵੜ ਗਿਆ ਹੈ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ। ਪਿੰਡ ਤੇਜ ਰੂਹੇਲਾ ਅਤੇ ਦੋਨਾ ਨਾਨਕਾ ਦੇ ਬਾਹਰੀ ਇਲਾਕਿਆਂ ਵਿਚ ਵੀ ਖੇਤਾਂ ਤੇ ਸੜਕਾਂ ’ਚ ਪਾਣੀ ਜਮ੍ਹਾਂ ਹੈ।
Publish Date: Thu, 18 Sep 2025 08:55 AM (IST)
Updated Date: Thu, 18 Sep 2025 09:03 AM (IST)
ਲੁਧਿਆਣਾ : ਸੂਬੇ ਵਿਚ ਸ਼ੁੱਕਰਵਾਰ ਤੋਂ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲੇ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹਾਲਾਤ ਸੁਧਰੇ ਨਹੀਂ ਹਨ। ਜੇਕਰ ਮੀਂਹ ਪਿਆ ਤਾਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਉੱਧਰ, ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਤੋਂ ਬੁੱਧਵਾਰ ਨੂੰ 50,000 ਕਿਊਸਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਗਿਆ ਹੈ। ਸਤਲੁਜ ’ਚ ਪਾਣੀ ਦਾ ਪੱਧਰ ਵਧਣ ਨਾਲ ਫਾਜ਼ਿਲਕਾ ਦੇ ਕਈ ਪਿੰਡਾਂ ਵਿਚ ਦੁਬਾਰਾ ਵੜ ਗਿਆ ਹੈ। ਲੁਧਿਆਣਾ ਵਿਚ ਸਸਰਾਲੀ ਡੈਮ ਨੂੰ ਮੁੜ ਤੋਂ ਖ਼ਤਰਾ ਪੈਦਾ ਹੋ ਗਿਆ ਹੈ।
ਸਤਲੁਜ ’ਚ ਪਾਣੀ ਦਾ ਪੱਧਰ ਵਧਣ ਨਾਲ ਹਰੀਕੇ ਹੈੱਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਫ਼ਾਜ਼ਿਲਕਾ ਦੇ ਕਈ ਪਿੰਡਾਂ ਪਾਣੀ ਵੜ ਗਿਆ ਹੈ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ। ਪਿੰਡ ਤੇਜ ਰੂਹੇਲਾ ਅਤੇ ਦੋਨਾ ਨਾਨਕਾ ਦੇ ਬਾਹਰੀ ਇਲਾਕਿਆਂ ਵਿਚ ਵੀ ਖੇਤਾਂ ਤੇ ਸੜਕਾਂ ’ਚ ਪਾਣੀ ਜਮ੍ਹਾਂ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ 20 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਨੇ ਫ਼ਸਲ ’ਤੇ ਇਕ-ਇਕ ਏਕੜ ਵਿਚ ਕਈ ਗੁਣਾ ਖ਼ਰਚ ਕੀਤਾ ਸੀ। ਸਭ ਕੁਝ ਤਬਾਹ ਹੋ ਚੁੱਕਾ ਹੈ।
ਡੈਮਾਂ ਦੀ ਸਥਿਤੀ
ਭਾਖੜਾ ਡੈਮ - ਪਾਣੀ ਦਾ ਪੱਧਰ 1,676.74 ਫੁੱਟ। 50,000 ਕਿਊਸਕ ਛੱਡਿਆ ਗਿਆ।
ਪੌਂਗ ਡੈਮ - ਪਾਣੀ ਦਾ ਪੱਧਰ 1375.70 ਫੁੱਟ। 58,968 ਕਿਊਸਕ ਪਾਣੀ ਛੱਡਿਆ ਗਿਆ।
ਰਣਜੀਤ ਸਾਗਰ ਡੈਮ - 532.68 ਮੀਟਰ। 15,132 ਕਿਊਸਕ ਪਾਣੀ ਛੱਡਿਆ ਗਿਆ।