ਚੌਰਸੀਆ ਪਾਨ ਭੰਡਾਰ ਦੀਆਂ ਦੋ ਦੁਕਾਨਾਂ ਤੇ ਛਾਪਾਮਾਰੀ
ਚੌਰਸੀਆ ਪਾਨ ਭੰਡਾਰ ਦੀਆਂ ਦੋ ਦੁਕਾਨਾਂ ਤੇ ਛਾਪਾਮਾਰੀ
Publish Date: Wed, 14 Jan 2026 08:10 PM (IST)
Updated Date: Wed, 14 Jan 2026 08:12 PM (IST)

ਵੈਪ ਅਤੇ ਫਲੇਵਰ ਬਰਾਮਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਵਿੱਚ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰੱਖੀ ਹੋਈ ਹੈ, ਜਿਸ ਦੇ ਤਹਿਤ ਪੁਲਿਸ ਵੱਲੋਂ ਪਾਨ ਭੰਡਾਰਾਂ ਤੇ ਛਾਪਾਮਾਰੀ ਕਰਕੇ ਪਾਬੰਦੀਸ਼ੁਦਾ ਵਸਤੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਚੌਰਸੀਆ ਪਾਨ ਭੰਡਾਰ ਦੀਆਂ ਦੋ ਦੁਕਾਨਾਂ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਚਾਰ ਵੈਪ ਅਤੇ ਤਿੰਨ ਫਲੇਵਰ ਬਰਾਮਦ ਕੀਤੇ ਹਨ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਦਵਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਭਾਈ ਬਾਲਾ ਚੌਂਕ ਵਿੱਚ ਮੌਜੂਦ ਸੀ ਇਸੇ ਦੌਰਾਨ ਜਾਣਕਾਰੀ ਮਿਲੀ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਪੰਕਜ ਯਾਦਵ ਮਲਹਾਰ ਰੋਡ ਤੇ ਚੌਰਸੀਆ ਪਾਨ ਭੰਡਾਰ ਨਾਮ ਦੀ ਦੁਕਾਨ ਚਲਾਉਂਦਾ ਹੈ। ਇੱਕ ਹੋਰ ਮਾਮਲੇ ਵਿੱਚ ਏਐਸਆਈ ਪੁਰਸ਼ੋਤਮ ਲਾਲ ਨੂੰ ਸੂਚਨਾ ਮਿਲੀ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਇਲਾਕੇ ਦਾ ਰਹਿਣ ਵਾਲਾ ਵਿਜੇ ਮਿਸ਼ਰਾ ਮਲਹਾਰ ਰੋਡ ਦੇ ਗੁਰਦੇਵ ਨਗਰ ਵਿੱਚ ਪਾਨ ਭੰਡਾਰ ਦੀ ਦੁਕਾਨ ਚਲਾਉਂਦਾ ਹੈ। ਪੁਲਿਸ ਨੂੰ ਪਤਾ ਲੱਗਾ ਕਿ ਦੋਵਾਂ ਦੁਕਾਨਾਂ ਵਿੱਚ ਪਾਬੰਦੀਸ਼ੁਦਾ ਵੈਪ ਅਤੇ ਫਲੇਵਰ ਵੇਚੇ ਜਾਂਦੇ ਹਨ। ਇਹ ਵੀ ਸੂਚਨਾ ਮਿਲੀ ਕਿ ਮੁਲਜ਼ਮ ਇਲੈਕਟਰੋਨਿਕ ਸਿਗਟਾਂ ਅਤੇ ਹੁੱਕਿਆਂ ਦੇ ਫਲੇਵਰ ਵੀ ਵੇਚਦੇ ਹਨ। ਜਾਣਕਾਰੀ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀਆਂ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕਰਕੇ ਪੰਕਜ ਯਾਦਵ ਦੀ ਦੁਕਾਨ ਚੋਂ ਇੱਕ ਵੈਪ ਅਤੇ ਤਿੰਨ ਫਲੇਵਰ ਅਤੇ ਵਿਨੇ ਮਿਸ਼ਰਾ ਦੀ ਦੁਕਾਨ ਵਿੱਚੋਂ ਤਿੰਨ ਵੈਪ ਬਰਾਮਦ ਕੀਤੇ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਪੰਕਜ ਯਾਦਵ ਅਤੇ ਵਿਨੇ ਮਿਸ਼ਰਾ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।