Punjab Weather Update:ਸੂਬੇ 'ਚ ਬਦਲੇਗਾ ਮੌਸਮ ਦਾ ਮਿਜ਼ਾਜ, ਭਲਕੇ ਤੋਂ 4 ਦਿਨ ਮੀਂਹ ਤੇ ਤੇਜ਼ ਹਨੇਰੀ ਦੇ ਆਸਾਰ
ਦੂਜੇ ਪਾਸੇ, ਸੂਬੇ ਵਿਚ ਕਣਕ ਦੀ ਵਾਢੀ ਕਰ ਰਹੇ ਅਤੇ ਫ਼ਸਲ ਲੈ ਕੇ ਮੰਡੀਆਂ ਵਿਚ ਪਹੁੰਚੇ ਕਿਸਾਨਾਂ ਲਈ ਇਹ ਮੀਂਹ ਪਰੇਸ਼ਾਨੀ ਦੀ ਵਜ੍ਹਾ ਬਣ ਸਕਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿਨ ਭਰ ਤਿੱਖੀ ਧੁੱਪ ਰਹੀ, ਜਿਸ ਕਾਰਨ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ।
Publish Date: Sat, 02 May 2026 08:40 AM (IST)
Updated Date: Sat, 02 May 2026 08:42 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੱਲ੍ਹ ਤੋਂ ਮੁੜ ਮੌਸਮ ਬਦਲਣ ਦੇ ਆਸਾਰ ਹਨ। ਮੌਸਮ ਵਿਭਾਗ ਨੇ 3 ਤੋਂ 6 ਮਈ ਤੱਕ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ-ਤੂਫ਼ਾਨ ਸਮੇਤ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਇਹ ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗਾ। ਦੂਜੇ ਪਾਸੇ, ਸੂਬੇ ਵਿਚ ਕਣਕ ਦੀ ਵਾਢੀ ਕਰ ਰਹੇ ਅਤੇ ਫ਼ਸਲ ਲੈ ਕੇ ਮੰਡੀਆਂ ਵਿਚ ਪਹੁੰਚੇ ਕਿਸਾਨਾਂ ਲਈ ਇਹ ਮੀਂਹ ਪਰੇਸ਼ਾਨੀ ਦੀ ਵਜ੍ਹਾ ਬਣ ਸਕਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿਨ ਭਰ ਤਿੱਖੀ ਧੁੱਪ ਰਹੀ, ਜਿਸ ਕਾਰਨ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ।