- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਮਾਨ ਦੇ ਮੁਤਾਬਕ 19 ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਹਲਕੀ ਤੋਂ ਸਾਧਾਰਨ ਬਾਰਿਸ਼ ਹੋ ਸਕਦੀ ਹੈ। ਇਸਦੇ ਬਾਅਦ 15 ਤੋਂ 16 ਮਈ ਨੂੰ ਮੌਸਮ ਸਾਫ਼ ਹੋ ਜਾਏਗਾ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੌਸਮ ਗਰਮ ਰਿਹਾ, ਜਦਕਿ ਅੰਮਿ੍ਰਤਸਰ ’ਚ ਬਾਰਿਸ਼ ਹੋਈ। ਸ਼ਾਮ 6.30 ਵਜੇ ਨੰਗਲ ’ਚ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਹੋਈ।

ਜਾਗਰਣ ਸੰਵਾਦਦਾਤਾ, ਲੁਧਿਆਣਾ: ਪੰਜਾਬ ’ਚ ਆਉਣ ਵਾਲੇ ਦਿਨਾਂ ’ਚ ਕਹਿਰ ਦੀ ਗਰਮੀ ਪਵੇਗੀ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ, 17 ਮਈ ਤੋਂ ਸੂਬੇ ’ਚ ਲੂ ਚੱਲੇਗੀ ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਵਧੇਗਾ। ਅਨੁਮਾਨ ਦੇ ਮੁਤਾਬਕ 19 ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਹਲਕੀ ਤੋਂ ਸਾਧਾਰਨ ਬਾਰਿਸ਼ ਹੋ ਸਕਦੀ ਹੈ। ਇਸਦੇ ਬਾਅਦ 15 ਤੋਂ 16 ਮਈ ਨੂੰ ਮੌਸਮ ਸਾਫ਼ ਹੋ ਜਾਏਗਾ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੌਸਮ ਗਰਮ ਰਿਹਾ, ਜਦਕਿ ਅੰਮਿ੍ਰਤਸਰ ’ਚ ਬਾਰਿਸ਼ ਹੋਈ। ਸ਼ਾਮ 6.30 ਵਜੇ ਨੰਗਲ ’ਚ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਹੋਈ। ਇਸੇ ਤਰ੍ਹਾਂ ਲੁਧਿਆਣਾ, ਜਲੰਧਰ ਤੇ ਰੂਪਨਗਰ ’ਚ ਵੀ ਬਾਰਿਸ਼ ਹੋਈ। ਅੰਮਿ੍ਰਤਸਰ ’ਚ 12.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਫਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਸੈਲਸੀਅਸ, ਬਠਿੰਡਾ ’ਚ 43.4 ਡਿਗਰੀ ਸੈਲਸੀਅਸ, ਫਾਜ਼ਿਲਕਾ ’ਚ 40.7 ਡਿਗਰੀ ਸੈਲਸੀਅਸ, ਪਟਿਆਲਾ ’ਚ 39.0 ਡਿਗਰੀ ਸੈਲਸੀਅਸ, ਲੁਧਿਆਣਾ ’ਚ 38.8 ਡਿਗਰੀ ਸੈਲਸੀਅਸ, ਚੰਡੀਗੜ੍ਹ ’ਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।