Punjab Weather Update: ਸੂਬੇ ’ਚ ਬਠਿੰਡਾ ਦਾ ਤਾਪਮਾਨ ਰਿਹਾ 45.8 ਡਿਗਰੀ ਸੈਲਸੀਅਸ, ਇਸ ਦਿਨ ਤੋਂ ਮੀਂਹ-ਹਨੇਰੀ ਤੇ ਗੜੇਮਾਰੀ ਦਾ ਅਲਰਟ
ਮੌਸਮ ਵਿਭਾਗ ਮੁਤਾਬਕ ਬਠਿੰਡਾ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ 45.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 43.4, ਲੁਧਿਆਣਾ ’ਚ 42.5, ਅੰਮ੍ਰਿਤਸਰ ਤੇ ਚੰਡੀਗੜ੍ਹ ’ਚ 41.6, ਰੋਪੜ ’ਚ 40.8, ਫ਼ਿਰੋਜ਼ਪੁਰ ’ਚ 40.4 ਡਿਗਰੀ ਸੈਲਸੀਅਸ ਰਿਹਾ। ਰਾਤ ਦਾ ਤਾਪਮਾਨ ਸਾਰੇ ਜ਼ਿਲ੍ਹਿਆਂ ’ਚ ਕਰੀਬ-ਕਰੀਬ ਇੱਕੋ ਜਿਹਾ ਰਿਹਾ।
Publish Date: Wed, 27 May 2026 09:39 AM (IST)
Updated Date: Wed, 27 May 2026 09:42 AM (IST)
ਜਾਸ, ਲੁਧਿਆਣਾ : ਮੰਗਲਵਾਰ ਨੂੰ ਵੀ ਪੰਜਾਬ ’ਚ ਤੇਜ਼ ਧੁੱਪ ਨੇ ਲੋਕਾਂ ਨੂੰ ਪਰੇਸ਼ਾਨ ਕਰੀ ਰੱਖਿਆ। ਬਠਿੰਡਾ, ਲੁਧਿਆਣਾ ਤੇ ਪਟਿਆਲਾ ’ਚ ਲੂ ਵਾਲੇ ਹਾਲਾਤ ਰਹੇ। ਮੌਸਮ ਵਿਭਾਗ ਮੁਤਾਬਕ ਬਠਿੰਡਾ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ 45.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 43.4, ਲੁਧਿਆਣਾ ’ਚ 42.5, ਅੰਮ੍ਰਿਤਸਰ ਤੇ ਚੰਡੀਗੜ੍ਹ ’ਚ 41.6, ਰੋਪੜ ’ਚ 40.8, ਫ਼ਿਰੋਜ਼ਪੁਰ ’ਚ 40.4 ਡਿਗਰੀ ਸੈਲਸੀਅਸ ਰਿਹਾ। ਰਾਤ ਦਾ ਤਾਪਮਾਨ ਸਾਰੇ ਜ਼ਿਲ੍ਹਿਆਂ ’ਚ ਕਰੀਬ-ਕਰੀਬ ਇੱਕੋ ਜਿਹਾ ਰਿਹਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੀ ਸੂਬੇ ’ਚ ਲੂ ਚੱਲੇਗੀ। ਇਸ ਤੋਂ ਬਾਅਦ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਇਸ ਕਾਰਨ 28 ਤੇ 29 ਮਈ ਨੂੰ ਸੂਬੇ ’ਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲ ਸਕਦੀ ਹੈ। ਇਸ ਦੌਰਾਨ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਤੇ ਕਈ ਥਾਵਾਂ ’ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। 30 ਤੋਂ 31 ਮਈ ਨੂੰ ਵੀ ਕੁਝ ਜ਼ਿਲ੍ਹਿਆਂ ’ਚ ਤੇਜ਼ ਹਵਾ ਚੱਲਣ ਤੇ ਬੂੰਦਬਾਂਦੀ ਦੀ ਸੰਭਾਵਨਾ ਹੈ।