Punjab Weather Update: ਗਰਮੀ ਤੋਂ ਰਾਹਤ! ਸੂਬੇ ’ਚ ਅੱਜ ਹਨੇਰੀ ਤੇ ਬਾਰਿਸ਼ ਦੀ ਸੰਭਾਵਨਾ, ਰੈੱਡ ਅਲਰਟ ਜਾਰੀ
ਪੱਛਮੀ ਗੜਬੜੀ ਦੇ ਸਰਗਰਮ ਹੋਣ ਮਗਰੋਂ ਮੌਸਮ ਨੇ ਇੱਕ ਵਾਰ ਫਿਰ ਕਰਵਟ ਬਦਲੀ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬੱਦਲਵਾਈ ਤੇ ਹਲਕੀ ਬੂੰਦਾਬਾਂਦੀ ਵੀ ਵੇਖਣ ਨੂੰ ਮਿਲੀ। ਪੰਜਾਬ ’ਚ ਸ਼ੁੱਕਰਵਾਰ ਨੂੰ ਹਨੇਰੀ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਥਾਵਾਂ ’ਤੇ ਗੜੇਮਾਰੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਸਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
Publish Date: Fri, 29 May 2026 08:14 AM (IST)
Updated Date: Fri, 29 May 2026 08:18 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ: ਬੀਤੇ ਕਈ ਦਿਨਾਂ ਤੋਂ ਗਰਮੀ ਤੇ ਲੂ ਨਾਲ ਜੂਝ ਰਹੇ ਪੰਜਾਬ ਸਮੇਤ ਉੱਤਰ ਭਾਰਤ ਨੂੰ ਵੀਰਵਾਰ ਦੁਪਹਿਰ ਬਾਅਦ ਹਲਕੀ ਰਾਹਤ ਮਿਲੀ। ਪੱਛਮੀ ਗੜਬੜੀ ਦੇ ਸਰਗਰਮ ਹੋਣ ਮਗਰੋਂ ਮੌਸਮ ਨੇ ਇੱਕ ਵਾਰ ਫਿਰ ਕਰਵਟ ਬਦਲੀ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬੱਦਲਵਾਈ ਤੇ ਹਲਕੀ ਬੂੰਦਾਬਾਂਦੀ ਵੀ ਵੇਖਣ ਨੂੰ ਮਿਲੀ। ਪੰਜਾਬ ’ਚ ਸ਼ੁੱਕਰਵਾਰ ਨੂੰ ਹਨੇਰੀ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਥਾਵਾਂ ’ਤੇ ਗੜੇਮਾਰੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਸਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਦਿਨ ਵੇਲੇ ਫ਼ਰੀਦਕੋਟ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੀਰਵਾਰ ਨੂੰ ਫ਼ਰੀਦਕੋਟ ਦਾ ਤਾਪਮਾਨ ਸਭ ਤੋਂ ਵੱਧ 46.1 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਬਠਿੰਡਾ ’ਚ ਤਾਪਮਾਨ 45 ਡਿਗਰੀ ਸੈਲਸੀਅਸ, ਫਾਜ਼ਿਲਕਾ ’ਚ 43, ਲੁਧਿਆਣਾ ’ਚ 42, ਫਿਰੋਜ਼ਪੁਰ ’ਚ 41.5, ਅੰਮਿ੍ਰਤਸਰ ’ਚ 41.4, ਪਠਾਨਕੋਟ ਤੇ ਚੰਡੀਗੜ੍ਹ 39.6, ਪਟਿਆਲੇ ਤੇ ਲੁਧਿਆਣੇ ’ਚ 40.8, ਗੁਰਦਾਸਪੁਰ ’ਚ 40, ਫਿਰੋਜਪੁਰ 41.5 ਅਤੇ ਹੁਸ਼ਿਆਰਪੁਰ ਤਾਪਮਾਨ 39.9 ਡਿਗਰੀ ਸੈਲਸੀਅਸ ਰਿਹਾ।