Punjab Weather Update: ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ, ਕੱਲ੍ਹ ਤੋਂ ਇਕ ਹਫ਼ਤੇ ਤੱਕ ਚੱਲੇਗੀ ਲੂ; ਮੌਸਮ ਵਿਭਾਗ ਦਾ ਅਲਰਟ
ਦੋਵਾਂ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੂਬੇ ’ਚ ਸਭ ਤੋਂ ਵੱਧ ਰਿਹਾ। ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 18 ਮਈ ਤੋਂ ਪੰਜਾਬ ’ਚ ਲੂ ਚੱਲੇਗੀ, ਜੋ 22 ਮਈ ਤੱਕ ਜਾਰੀ ਰਹੇਗੀ।
Publish Date: Sun, 17 May 2026 09:07 AM (IST)
Updated Date: Sun, 17 May 2026 09:12 AM (IST)
ਜਾਸ, ਲੁਧਿਆਣਾ : ਪੰਜਾਬ ’ਚ ਦੋ ਦਿਨ ਤੋਂ ਗਰਮੀ ਵਧਣ ਲੱਗੀ ਹੈ। ਦਿਨ ਦੇ ਨਾਲ-ਨਾਲ ਰਾਤ ’ਚ ਤਪਸ਼ ਮਹਿਸੂਸ ਹੋ ਰਹੀ ਹੈ। ਸ਼ਨਿਚਰਵਾਰ ਨੂੰ ਫ਼ਰੀਦਕੋਟ ਤੇ ਬਠਿੰਡਾ ਪੰਜਾਬ ’ਚ ਸਭ ਤੋਂ ਗਰਮ ਰਹੇ। ਦੋਵਾਂ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੂਬੇ ’ਚ ਸਭ ਤੋਂ ਵੱਧ ਰਿਹਾ। ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 18 ਮਈ ਤੋਂ ਪੰਜਾਬ ’ਚ ਲੂ ਚੱਲੇਗੀ, ਜੋ 22 ਮਈ ਤੱਕ ਜਾਰੀ ਰਹੇਗੀ। 23 ਮਈ ਨੂੰ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਦੋ ਦਿਨ ਤੱਕ ਪੰਜਾਬ ’ਚ ਮੌਸਮ ਬਦਲੇਗਾ ਤੇ ਤੇਜ਼ ਹਵਾ ਵਿਚਾਲੇ ਬਾਰਿਸ਼ ਦੀ ਸੰਭਾਵਨਾ ਹੈ।