Punjab Weather Update: ਸੂਬੇ 'ਚ ਗਰਮੀ ਨੇ ਕੱਢੇ ਵੱਟ, 41.6 ਡਿਗਰੀ ਪੁੱਜਾ ਪਾਰਾ; ਤਿੰਨ ਦਿਨ ਲੂ ਚੱਲਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਸੂਬੇ ’ਚ ਤਿੰਨ ਦਿਨ ਲੂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। 22 ਤੋਂ 24 ਅਪ੍ਰੈਲ ਤੱਕ ਲੂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦੇ ਪਾਰ ਪੁੱਜ ਸਕਦਾ ਹੈ।
Publish Date: Wed, 22 Apr 2026 08:53 AM (IST)
Updated Date: Wed, 22 Apr 2026 08:57 AM (IST)
ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਬਠਿੰਡਾ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਦਿਨ ਦਾ ਤਾਪਮਾਨ ਆਮ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਰਿਹਾ। ਸੋਮਵਾਰ ਦੇ ਤਾਪਮਾਨ ਦੇ ਮੁਕਾਬਲੇ ਮੰਗਲਵਾਰ ਨੂੰ 0.1 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਸੂਬੇ ’ਚ ਤਿੰਨ ਦਿਨ ਲੂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। 22 ਤੋਂ 24 ਅਪ੍ਰੈਲ ਤੱਕ ਲੂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦੇ ਪਾਰ ਪੁੱਜ ਸਕਦਾ ਹੈ। ਪੰਜਾਬ ਭਰ ’ਚ 25 ਅਪ੍ਰੈਲ ਤੋਂ ਬਾਅਦ ਕੁਝ ਥਾਵਾਂ ’ਤੇ ਮੌਸਮ ਬਦਲਦਣ ਦਾ ਅਨੁਮਾਨ ਹੈ।