Punjab Weather Update: ਸੂਬੇ ’ਚ ਭਿਆਨਕ ਗਰਮੀ ਦਾ ਕਹਿਰ ਜਾਰੀ, ਫ਼ਰੀਦਕੋਟ ’ਚ 45 ਡਿਗਰੀ ਸੈਲਸੀਅਸ ਦੇ ਪਾਰ ਪੁੱਜਾ ਤਾਪਮਾਨ, ਜਾਣੋ ਤਾਜ਼ਾ ਹਾਲ
ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਦਰਜ ਕੀਤਾ ਗਿਆ, ਜੋਕਿ ਆਮ ਤੋਂ ਛੇ ਡਿਗਰੀ ਸੈਲਸੀਅਸ ਵੱਧ ਰਿਹਾ। ਉਥੇ, ਘੱਟੋ-ਘੱਟ ਤਾਪਮਾਨ ਵੀ 29.2 ਡਿਗਰੀ ਦਰਜ ਕੀਤਾ ਗਿਆ। ਪਹਿਲੀ ਵਾਰ ਕਿਸੇ ਜ਼ਿਲ੍ਹੇ ’ਚ ਘੱਟੋ-ਘੱਟ ਤਾਪਮਾਨ ਇੰਨਾ ਵੱਧ ਦਰਜ ਕੀਤਾ ਗਿਆ।
Publish Date: Sun, 26 Apr 2026 08:36 AM (IST)
Updated Date: Sun, 26 Apr 2026 08:39 AM (IST)
ਜਾਸ, ਲੁਧਿਆਣਾ : ਪੰਜਾਬ ’ਚ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਲੂ ਕਾਰਨ ਭਿਆਨਕ ਗਰਮੀ ਪੈ ਰਹੀ ਹੈ। ਸ਼ਨਿਚਰਵਾਰ ਨੂੰ ਫ਼ਰੀਦਕੋਟ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਦਰਜ ਕੀਤਾ ਗਿਆ, ਜੋਕਿ ਆਮ ਤੋਂ ਛੇ ਡਿਗਰੀ ਸੈਲਸੀਅਸ ਵੱਧ ਰਿਹਾ। ਉਥੇ, ਘੱਟੋ-ਘੱਟ ਤਾਪਮਾਨ ਵੀ 29.2 ਡਿਗਰੀ ਦਰਜ ਕੀਤਾ ਗਿਆ। ਪਹਿਲੀ ਵਾਰ ਕਿਸੇ ਜ਼ਿਲ੍ਹੇ ’ਚ ਘੱਟੋ-ਘੱਟ ਤਾਪਮਾਨ ਇੰਨਾ ਵੱਧ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 44.2, ਪਟਿਆਲਾ ’ਚ 42.5, ਲੁਧਿਆਣਾ ’ਚ 42.2, ਚੰਡੀਗੜ੍ਹ ਤੇ ਰੂਪਨਗਰ ’ਚ 41.1 ਤੇ ਅੰਮ੍ਰਿਤਸਰ ’ਚ 40.3 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਸੂਬੇ ’ਚ ਲੂ ਚੱਲਣ ਦੀ ਸੰਭਾਵਨਾ ਹੈ। ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।