Punjab Weather Update : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਤੋਂ ਕਰਵਟ ਬਦਲੇਗਾ ਮੌਸਮ, 8 ਨਵੰਬਰ ਤੋਂ ਬਾਅਦ ਮੀਂਹ
Punjab Weather Update : ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਵਧਦੇ ਪ੍ਰਦੂਸ਼ਣ ਤੇ ਨਮੀ ਕਾਰਨ ਧੁੰਦਲਾਪਣ ਹੈ। ਜਦੋਂ ਤਕ ਮੀਂਹ ਨਹੀਂ ਪੈਂਦਾ, ਸਥਿਤੀ ਜਿਉਂ ਦੀ ਤਿਉਂ ਰਹੇਗੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਸਥਿਤੀ ਪੈਦਾ ਹੋਈ ਹੈ, ਉਸ ਨੂੰ ਫੋਟੋ ਕੈਮੀਕਲ ਸਮੋਗ ਕਿਹਾ ਜਾਂਦਾ ਹੈ।
Publish Date: Sun, 06 Nov 2022 11:29 AM (IST)
Updated Date: Sun, 06 Nov 2022 05:07 PM (IST)
Punjab Weather Update : ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ 'ਚ ਐਤਵਾਰ ਤੋਂ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਐਤਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 8 ਨਵੰਬਰ ਤੋਂ ਪੱਛਮੀ ਹਿਮਾਲਿਆ ਖੇਤਰ ਤੇ ਮੈਦਾਨੀ ਇਲਾਕਿਆਂ 'ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਵਧਦੇ ਪ੍ਰਦੂਸ਼ਣ ਤੇ ਨਮੀ ਕਾਰਨ ਧੁੰਦਲਾਪਣ ਹੈ। ਜਦੋਂ ਤਕ ਮੀਂਹ ਨਹੀਂ ਪੈਂਦਾ, ਸਥਿਤੀ ਜਿਉਂ ਦੀ ਤਿਉਂ ਰਹੇਗੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਸਥਿਤੀ ਪੈਦਾ ਹੋਈ ਹੈ, ਉਸ ਨੂੰ ਫੋਟੋ ਕੈਮੀਕਲ ਸਮੋਗ ਕਿਹਾ ਜਾਂਦਾ ਹੈ।
ਇਹ ਉਦੋਂ ਵਾਪਰਦਾ ਹੈ ਜਦੋਂ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਵਾਯੂਮੰਡਲ 'ਚ ਨਾਈਟ੍ਰੋਜਨ ਆਕਸਾਈਡ ਨਾਲ ਪ੍ਰਤੀਕਿਰਿਆ ਕਰਦੀਆਂ ਹਨ। ਇਹ ਭੂਰੇ ਰੰਗ ਦੀ ਧੁੰਦ ਦੇ ਰੂਪ 'ਚ ਦਿਖਾਈ ਦਿੰਦਾ ਹੈ। ਹਵਾ ਹੌਲੀ ਹੋਣ 'ਤੇ ਸਮੌਗ ਇਕ ਥਾਂ ਟਿਕੀ ਰਹਿੰਦੀ ਹੈ। ਇਸ ਕਾਰਨ ਸੂਰਜ ਦੀਆਂ ਕਿਰਨਾਂ ਧਰਤੀ ਤਕ ਨਹੀਂ ਪਹੁੰਚਦੀਆਂ।
ਸਵੇਰੇ ਪਾਰਾ 13 ਡਿਗਰੀ ਸੈਲਸੀਅਸ ਤਕ ਪੁੱਜਾ, AQI ਦੀ ਹਾਲਤ ਵੀ ਖਰਾਬ
ਲੁਧਿਆਣਾ 'ਚ ਐਤਵਾਰ ਸਵੇਰ ਦੀ ਠੰਢ ਵਧ ਗਈ ਹੈ। ਸਵੇਰੇ 7 ਵਜੇ ਦੇ ਕਰੀਬ ਪਾਰਾ 13 ਡਿਗਰੀ ਸੈਲਸੀਅਸ ਸੀ। ਦੋ ਤੋਂ ਤਿੰਨ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਵੀ ਚੱਲ ਰਹੀ ਸੀ। ਜਿਸ ਨਾਲ ਠੰਢ ਮਹਿਸੂਸ ਹੋ ਰਹੀ ਸੀ। ਦੂਜੇ ਪਾਸੇ ਏਅਰ ਕੁਆਲਿਟੀ ਇੰਡੈਕਸ ਵੀ 300 ਦੇ ਪੱਧਰ 'ਤੇ ਰਿਹਾ।
ਸਵੇਰਾ ਸੰਘਣੀ ਸਮੌਗ ਰਹੀ ਜਿਸ ਕਾਰਨ ਅਸਮਾਨ ਧੁੰਦਲਾ ਨਜ਼ਰ ਆ ਰਿਹਾ ਸੀ। ਸੈਰ ਕਰਨ ਗਏ ਲੋਕ ਧੂੰਏਂ ਕਾਰਨ ਪਰੇਸ਼ਾਨ ਨਜ਼ਰ ਆਏ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ੍ਹ ਮੌਸਮ ਖੁਸ਼ਕ ਰਹੇਗਾ। 8 ਨਵੰਬਰ ਤੋਂ ਮੌਸਮ ਬਦਲੇਗਾ। ਲੁਧਿਆਣਾ 'ਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।