Punjab Weather Update: ਸੂਬੇ 'ਚ ਫਰੀਦਕੋਟ ਰਿਹਾ ਸਭ ਤੋਂ ਗਰਮ, 38.4 ਡਿਗਰੀ ਪੁੱਜਾ ਪਾਰਾ; ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
ਇਸ ਦਿਨ ਜ਼ਿਲ੍ਹਾ ਫਰੀਦਕੋਟ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 38.4 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਬਾਅਦ ਬਠਿੰਡਾ ਦਾ ਤਾਪਮਾਨ 37.6, ਪਟਿਆਲਾ ਦਾ 37.3, ਫਾਜ਼ਿਲਕਾ ਦਾ 36.8, ਲੁਧਿਆਣਾ ਦਾ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌ
Publish Date: Sat, 18 Apr 2026 09:09 AM (IST)
Updated Date: Sat, 18 Apr 2026 09:12 AM (IST)
ਲੁਧਿਆਣਾ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਵੀਰਵਾਰ ਨੂੰ ਮੌਸਮ ਦਾ ਵੱਖਰਾ ਮਿਜ਼ਾਜ ਦੇਖਣ ਨੂੰ ਮਿਲਿਆ। ਦਿਨ ’ਚ ਤੇਜ਼ ਧੁੱਪ ਨਿਕਲੀ ਫਿਰ ਬੱਦਲਵਾਈ ਹੋ ਗਈ। ਸ਼ਾਮ ਹੁੰਦੇ-ਹੁੰਦੇ ਬੱਦਲਾਂ ਨਾਲ ਮੁੜ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਇਸ ਦਿਨ ਮੌਸਮ ਦਾ ਪੀਲਾ ਅਲਰਟ ਰਿਹਾ, ਜਿਸ ਵਿਚ ਗਰਜ-ਚਮਕ ਨਾਲ ਛਿੱਟੇ ਪੈਣ ਤੇ 30-40 ਕਿਮੀ ਤੇਜ਼ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਸੀ। ਇਸ ਦਿਨ ਜ਼ਿਲ੍ਹਾ ਫਰੀਦਕੋਟ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 38.4 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਬਾਅਦ ਬਠਿੰਡਾ ਦਾ ਤਾਪਮਾਨ 37.6, ਪਟਿਆਲਾ ਦਾ 37.3, ਫਾਜ਼ਿਲਕਾ ਦਾ 36.8, ਲੁਧਿਆਣਾ ਦਾ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ, ਅਗਲੇ ਦਿਨਾਂ ’ਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਮੌਸਮ ਖੁਸ਼ਕ ਰਹੇਗਾ।