Punjab Weather : ਨਵਾਂਸ਼ਹਿਰ ਦਾ ਘੱਟੋ-ਘੱਟ ਤਾਪਮਾਨ -0.4 ਤਕ ਪੁੱਜਾ, ਕਹਿਰ ਢਾਹ ਰਹੀ ਠੰਢ; ਜਾਣੋ ਕਦੋਂ ਮਿਲੇਗੀ ਰਾਹਤ
Cold Wave in Punjab : ਸਵੇਰੇ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੱਲ੍ਹ ਤੋਂ ਧੁੰਦ ਘੱਟ ਹੋਣ ਦੀ ਸੰਭਾਵਨਾ ਹੈ। ਦਿਨ ਅਤੇ ਰਾਤ ਦਾ ਤਾਪਮਾਨ ਵਧੇਗਾ।
Publish Date: Tue, 16 Jan 2024 01:23 PM (IST)
Updated Date: Tue, 16 Jan 2024 05:04 PM (IST)
Punjab Weather Update : ਜਾਗਰਣ ਸੰਵਾਦਦਾਤਾ, ਲੁਧਿਆਣਾ : ਮੰਗਲਵਾਰ ਨੂੰ ਵੀ ਪੰਜਾਬ ਦਾ ਸਭ ਤੋਂ ਠੰਢਾ ਜ਼ਿਲ੍ਹਾ ਨਵਾਂਸ਼ਹਿਰ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 0.4 ਡਿਗਰੀ ਤਕ ਪਹੁੰਚ ਗਿਆ ਜਦੋਂਕਿ ਚੰਡੀਗੜ੍ਹ ਵਿੱਚ 2.7 ਡਿਗਰੀ, ਲੁਧਿਆਣਾ ਵਿੱਚ 3.3, ਬਠਿੰਡਾ ਵਿੱਚ 3.0, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ 3.5 ਡਿਗਰੀ ਤਾਪਮਾਨ ਰਿਹਾ। ਸਵੇਰੇ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੱਲ੍ਹ ਤੋਂ ਧੁੰਦ ਘੱਟ ਹੋਣ ਦੀ ਸੰਭਾਵਨਾ ਹੈ। ਦਿਨ ਅਤੇ ਰਾਤ ਦਾ ਤਾਪਮਾਨ ਵਧੇਗਾ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਪੰਜਾਬ 'ਚ ਸੰਘਣੀ ਧੁੰਦ, ਸੀਤ ਲਹਿਰ ਦੇ ਨਾਲ ਕੋਲਡ ਡੇਅ ਤੇ ਸਿਵਿਅਰ ਕੋਲਡ ਡੇ ਕੰਡੀਸ਼ਨ ਬਣੀ ਰਹੀ। ਸੋਮਵਾਰ ਨੂੰ ਐਸਬੀਐਸ ਨਗਰ ਯਾਨੀ ਨਵਾਂਸ਼ਹਿਰ 'ਚ ਤਾਪਮਾਨ ਮਨਫ਼ੀ 0.2 ਡਿਗਰੀ, ਲੁਧਿਆਣਾ 'ਚ 1.0 ਡਿਗਰੀ ਰਿਹਾ। ਪੰਜਾਬ ਦੇ ਕਈ ਜ਼ਿਲ੍ਹੇ ਠੰਢ ਕਾਰਨ ਕੰਬ ਰਹੇ ਹਨ। ਬੀਤੇ ਕੱਲ੍ਹ ਰੋਪੜ, ਬਠਿੰਡਾ 'ਚ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਫਰੀਦਕੋਟ, ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਜਲੰਧਰ 'ਚ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ।