Punjab Weather : ਧੁੰਦ ਦੀ ਚਾਦਰ 'ਚ ਲਿਪਟਿਆ ਪੰਜਾਬ...ਅੰਮ੍ਰਿਤਸਰ 'ਚ 4 ਡਿਗਰੀ ਤਕ ਡਿੱਗਿਆ ਪਾਰਾ; ਜਾਣੋ ਅਗਲੇ 5 ਦਿਨਾਂ ਦੇ ਮੌਸਮ ਦਾ ਹਾਲ
ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਪੰਜਾਬ ਵਿੱਚ 10 ਦਸੰਬਰ ਤਕ ਮੌਸਮ ਖੁਸ਼ਕ ਰਹੇਗਾ, ਪਰ 11 ਦਸੰਬਰ ਨੂੰ ਰਾਜਸਥਾਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ 'ਚ ਬਦਲਾਅ ਆਵੇਗਾ। ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ।
Publish Date: Wed, 06 Dec 2023 09:23 AM (IST)
Updated Date: Wed, 06 Dec 2023 02:17 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਸਵੇਰੇ ਵੀ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਦ੍ਰਿਸ਼ਤਾ ਹੱਦ ਕਾਫੀ ਘੱਟ ਰਹੀ। ਲੁਧਿਆਣਾ ’ਚ ਕਈ ਥਾਵਾਂ ’ਤੇ ਦ੍ਰਿਸ਼ਤਾ ਹੱਦ ਪੰਜਾਹ ਮੀਟਰ ਦੇ ਵਿਚਕਾਰ ਰਹੀ, ਜਦਕਿ ਪਟਿਆਲਾ ’ਚ ਦ੍ਰਿਸ਼ਤਾ ਹੱਦ 200 ਮੀਟਰ ਦੇ ਆਲੇ ਦੁਆਲੇ ਦਰਜ ਕੀਤੀ ਗਈ। ਇਹੀ ਹਾਲ ਦੂਜੇ ਜ਼ਿਲ੍ਹਿਆਂ ਦਾ ਵੀ ਰਿਹਾ। ਪੰਜਾਬ ’ਚ ਪਿਛਲੇ ਦੋ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਉੱਥੇ ਹੀ ਧੁੰਦ ਵਧਣ ਨਾਲ ਠੰਢ ਵੀ ਵਧ ਗਈ ਹੈ।
ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਅੱਠ ਤੋਂ ਨੌਂ ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਫ਼ਰੀਦਕੋਟ, ਗੁਰਦਾਸਪੁਰ, ਬਰਨਾਲਾ ’ਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੋਗਾ ’ਚ 8.6, ਲੁਧਿਆਣਾ ’ਚ 89, ਬਠਿੰਡਾ ’ਚ 9.2, ਪਟਿਆਲਾ ’ਚ 9.4, ਫ਼ਤਹਿਗੜ੍ਹ ਸਾਹਿਬ ਤੇ ਫਿਰੋਜ਼ਪੁਰ ’ਚ 9.6, ਪਠਾਨਕੋਟ ’ਚ 10.3, ਚੰਡੀਗੜ੍ਹ ’ਚ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਰਿਹਾ, ਜਦਕਿ ਬਾਕੀ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 0.3 ਤੋਂ 0.6 ਡਿਗਰੀ ਸੈਲਸੀਅਸ ਘੱਟ ਰਿਹਾ।
ਪੰਜਾਬ 'ਚ 10 ਦਸੰਬਰ ਤਕ ਖੁਸ਼ਕ ਰਹੇਗਾ ਮੌਸਮ
ਇਸੇ ਤਰ੍ਹਾਂ ਗੁਰਦਾਸਪੁਰ, ਲੁਧਿਆਣਾ ਤੇ ਐਸਬੀਐਸ ਨਗਰ 'ਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ, ਜਲੰਧਰ 'ਚ 22.4 ਡਿਗਰੀ, ਅੰਮ੍ਰਿਤਸਰ 'ਚ 23.4 ਡਿਗਰੀ, ਚੰਡੀਗੜ੍ਹ 'ਚ 23.8 ਡਿਗਰੀ ਸੈਲਸੀਅਸ, ਪਟਿਆਲਾ 'ਚ 24.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਪੰਜਾਬ ਵਿੱਚ 10 ਦਸੰਬਰ ਤਕ ਮੌਸਮ ਖੁਸ਼ਕ ਰਹੇਗਾ, ਪਰ 11 ਦਸੰਬਰ ਨੂੰ ਰਾਜਸਥਾਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ 'ਚ ਬਦਲਾਅ ਆਵੇਗਾ। ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ।