ਪੰਜਾਬ 'ਚ ਭੱਖਣ ਲੱਗੀਆਂ ਫ਼ਿਜ਼ਾਵਾਂ: 23 ਮਈ ਤੱਕ ਚੱਲੇਗੀ ਝੁਲਸਾ ਦੇਣ ਵਾਲੀ ਲੂ, ਤਾਪਮਾਨ 45 ਡਿਗਰੀ ਤੱਕ ਜਾਣ ਦੇ ਆਸਾਰ
। ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸੋਮਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਲੂ ਚੱਲੇਗੀ, ਜਿਸ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੇਸ਼ੀਨਗੋਈ ਮੁਤਾਬਕ 23 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 42 ਤੋਂ 43 ਡਿਗਰੀ ਸੈਲਸੀਅਸ ਤੇ ਇਕ ਦੋ ਜ਼ਿਲ੍ਹਿਆਂ ’ਚ 45 ਡਿਗਰੀ ਸੈਲਸੀਅਸ ਤੱਕ ਤਾਪਮਾਨ ਪੁੱਜ ਸਕਦਾ ਹੈ।
Publish Date: Mon, 18 May 2026 08:15 AM (IST)
Updated Date: Mon, 18 May 2026 08:18 AM (IST)
ਜਾਸ, ਲੁਧਿਆਣਾ : ਮਈ ਦੇ ਤੀਜੇ ਹਫ਼ਤੇ ’ਚ ਪੰਜਾਬ ’ਚ ਝੁਲਸਾ ਦੇਣ ਵਾਲੀ ਗਰਮੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਪਾਰ ਚਲਾ ਗਿਆ, ਜੋ ਕਿ ਅਜੇ ਤੱਕ ਹੇਠਾਂ ਚੱਲ ਰਿਹਾ ਸੀ। ਬਠਿੰਡਾ ਪੰਜਾਬ ’ਚ ਸਭ ਤੋਂ ਗਰਮ ਰਿਹਾ, ਜਿੱਥੇ ਦਿਨ ਦਾ ਤਾਪਮਾਨ 43.1 ਡਿਗਰੀ ਦਰਜ ਕੀਤਾ ਗਿਆ। ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸੋਮਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਲੂ ਚੱਲੇਗੀ, ਜਿਸ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੇਸ਼ੀਨਗੋਈ ਮੁਤਾਬਕ 23 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 42 ਤੋਂ 43 ਡਿਗਰੀ ਸੈਲਸੀਅਸ ਤੇ ਇਕ ਦੋ ਜ਼ਿਲ੍ਹਿਆਂ ’ਚ 45 ਡਿਗਰੀ ਸੈਲਸੀਅਸ ਤੱਕ ਤਾਪਮਾਨ ਪੁੱਜ ਸਕਦਾ ਹੈ।