ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਤਿੰਨ ਘੰਟੇ ਚੱਲਿਆ ਧਰਨਾ, ਮੌਕੇ ਤੇ ਪਹੁੰਚ ਕੇ ਮੇਅਰ ਨੇ ਸੁਣੀਆਂ ਮੰਗਾਂ, ਦਿੱਤਾ ਭਰੋਸਾ
ਫੋਟੋ ਨੰਬਰ-16,17
ਵਿਸ਼ਾਲ,ਪੰਜਾਬੀ ਜਾਗਰਣ ਲੁਧਿਆਣਾ
ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਵਿੱਚ ਨਗਰ ਨਿਗਮ ਵਿੱਚ ਕੰਮ ਰਹੇ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਸੁੱਤੀ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਗਾਉਣ ਲਈ ਢੋਲ ਨਾਲ ਮੇਅਰ ਰਿਹਾਇਸ਼ ਦੇ ਬਾਹਰ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਵਾਧਸ ਸੀਨੀਅਰ ਆਗੂ ਰਵੀ ਬਾਲੀ, ਅਜੇਪਾਲ ਦਿਸ਼ਵਾਰ, ਯੂਨੀਅਨ ਪ੍ਰਧਾਨ ਵਿੱਕੀ ਰਹੇਲਾ ਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਡੁਲਗਚ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੰਬੋਧਨ ਕਰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਲੋਂ ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਤਿੰਨ ਸਾਲ ਪਹਿਲਾਂ ਨਗਰ ਨਿਗਮ ਵਿਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਪੱਕਾ ਕੀਤਾ ਗਿਆ ਸੀ ਪਰ ਇਸ ਦੌਰਾਨ ਕਰੀਬ 800 ਤੋਂ ਜਿਆਦਾ ਮੁਲਾਜ਼ਮ ਓਵਰਏਜ਼ ਹੋਣ ਕਰਕੇ ਪੱਕੇ ਹੋਣ ਤੋਂ ਰਹਿ ਗਏ ਸਨ ਅਤੇ ਕਈ ਮਾਲੀ, ਡਰਾਈਵਰ, ਬੇਲਦਾਰ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਤੇ ਵਾਰ ਵਾਰ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਕਤ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਯੂਨੀਅਨ ਵਲੋਂ ਅੱਜ ਅੱਕ ਕੇ ਸੁੱਤੀ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਗਾਉਣ ਲਈ ਢੋਲ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਗਰ ਨਿਗਮ ਲੁਧਿਆਣਾ ਦੀ ਕੂੜੇ ਦੀ ਸਮੱਸਿਆ ਬਹੁਤ ਜਿਆਦਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਨਿਗਮ ਪ੍ਰਸ਼ਾਸ਼ਨ ਵੱਲੋਂ ਜਿਥੇ ਉਸਨੂੰ ਬੰਦ ਕਰਾਇਆ ਜਾ ਰਿਹਾ ਹੈ ਉਥੇ ਹੀ ਇਹ ਕੰਮ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ ਤੇ ਕੂੜੇ ਦੇ ਨਿਪਟਾਰੇ ਲਈ ਬਣਾਏ ਡਪਿੰਗ ਪੁਆਇੰਟ ਦਾ ਬਹੁਤ ਹੀ ਬੁਰਾ ਹਾਲ ਹੈ ਅਤੇ ਜਿਸ ਕਾਰਨ ਇਨ੍ਹਾਂ ਪੁਆਇੰਟਾਂ ਦੇ ਰੇਹੜਿਆਂ ਦੀ ਬਹੁਤ ਲੰਮੀਆਂ ਲਾਈਨਾਂ ਲੱਗਦੀਆਂ ਹਨ। ਸਾਡੀ ਮੰਗ ਹੈ ਕਿ ਕੂੜਾ ਚੁੱਕਣ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਨਾ ਦਿੱਤਾ ਜਾਵੇ। ਯੂਨੀਅਨ ਆਗੂਆਂ ਵਲੋਂ ਪੂਰੇ ਤਿੰਨ ਘੰਟੇ ਪ੍ਰਦਰਸ਼ਨ ਕਰਨ ਤੋਂ ਬਾਅਦ ਮੇਅਰ ਪ੍ਰਿੰ. ਇੰਦਰਜੀਤ ਕੌਰ ਵਲੋਂ ਧਰਨੇ ਵਾਲੇ ਥਾਂ ਦੇ ਪੁੱਜ ਕੇ ਯੂਨੀਅਨ ਆਗੂਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ ਇਸ ਦੌਰਾਨ ਯੂਨੀਅਨ ਆਗੂਆਂ ਵਲੋਂ ਇਕ ਮੰਗ ਪੱਤਰ ਵੀ ਉਨ੍ਹਾਂ ਨੂੰ ਦਿੱਤਾ ਗਿਆ। ਇਸ ਮੌਕੇ ਮੇਅਰ ਇੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਓਵਰਏਜ਼ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮਤਾ ਨਿਗਮ ਹਾਊਸ ਵਲੋਂ ਪਹਿਲਾਂ ਹੀ ਪਾਸ ਕਰਕੇ ਭੇਜਿਆ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ 400 ਤੋਂ ਵੱਧ ਮਾਲੀ, ਬੇਲਦਾਰ, ਡਰਾਈਵਰਾਂ ਨੂੰ ਵੀ ਪੱਕਾ ਕਰਨ ਦਾ ਮਤਾ ਸਿਰਫ਼ ਆਮ ਆਦਮੀ ਪਾਰਟੀ ਸਰਕਾਰ ਵਲੋਂ ਹੀ ਭੇਜਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹਨ ਉਨ੍ਹਾਂ ਦੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾਂ। । ਇਸ ਮੌਕੇ ਸੁਭਾਸ਼ ਸੋਦੇ, ਰਾਜਵੀਰ ਚੋਟਾਲਾ, ਪਿੰਕਾ ਚੰਡਾਲਿਆ, ਸੁਮਿਤ ਚੋਟਾਲਾ, ਵਰੁਣ ਰਾਜ, ਰਵੀ ਮਤੰਗ, ਅਕਾਸ਼ ਲੋਹਟ, ਮੋਨੂੰ ਸਿੱਧੂ, ਪ੍ਰਦੀਪ ਲਾਂਬਾ, ਬਬਲੂ ਧੀਂਗਾਨ, ਕਾਲਾ ਪ੍ਰਧਾਨ, ਅਰਜੁਨ ਭੁੰਬਕ, ਪਵਨ ਟਾਂਕ, ਜਤਿੰਦਰ ਭੀਲ, ਰਜਿੰਦਰ ਆਦਿਵਾਸੀ, ਗਗਨ ਭੰਡਾਰੀ, ਸੋਨੂੰ ਸ਼ਰਮਾ, ਰਾਮ ਸੂਰਤ ਸਾਹਨੀ, ਸੰਗੀਤ ਕੱਲੂ, ਸੁਸ਼ੀਲ ਰੱਤੀ, ਪਰਮਜੀਤ ਮੂਸਾ, ਦੀਪਕ ਖਟੀਕ, ਜੱਸਾ ਸੂਦ, ਰਾਮ ਪ੍ਰਸ਼ਾਦ ਚਨਾਲਿਆ, ਕ੍ਰਿਸ਼ਨ ਕੁਮਾਰ, ਪਰਵਿੰਦਰ ਪੁਹਾਲ, ਰਾਮ ਲੁਭਾਇਆ, ਜਸਵੀਰ ਸਿੰਘ ਬਲਰਾਜ ਬੱਤਰਾ, ਵਿਕਾਸ ਧੀਂਗਾਨ, ਭਰਤ ਕਟਾਰੀਆ, ਰਿੰਕੂ ਦਾਨਵ, ਰਜਿੰਦਰ ਧੀਂਗਾਨ, ਸੁਰੇਸ਼ ਕੁਮਾਰ, ਪੱਪੂ ਰਾਏ, ਦੀਪਕ ਕੁਮਾਰ, ਵਨੀਤ ਕੰਗ, ਵਿਵੇਕ ਕੁਮਾਰ, ਅਕਾਸ਼ ਡੁਲਗਚ, ਆਦਿ ਵੱਡੀ ਗਿਣਤੀ ਆਗੂ ਹਾਜਰ ਸਨ।
--