ਵਾਹਨ ਚਾਲਕਾਂ ਦੀਆਂ ਵਧਣਗੀਆਂ ਮੁਸ਼ਕਲਾਂ! ਕੱਲ੍ਹ ਤੋਂ ਤਿੰਨ ਦਿਨ ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਤਾਜ਼ਾ ਹਾਲ
ਰਾਤ ਨੂੰ ਪੰਜ ਤੋਂ ਸੱਤ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ, ਜਿਸ ਕਾਰਨ ਠੰਢ ਵਧ ਗਈ ਹੈ। ਫਰੀਦਕੋਟ ਸੂਬੇ ’ਚ ਸਭ ਤੋਂ ਠੰਢਾ ਰਿਹਾ। ਇੱਥੋਂ ਦਾ ਘੱਟ ਤੋਂ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਹਾ।
Publish Date: Thu, 11 Dec 2025 08:21 AM (IST)
Updated Date: Thu, 11 Dec 2025 08:24 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ: ਪੰਜਾਬ ’ਚ ਸੀਤ ਲਹਿਰ ਦਰਮਿਆਨ 12 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਰਾਤ ਨੂੰ ਪੰਜ ਤੋਂ ਸੱਤ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ, ਜਿਸ ਕਾਰਨ ਠੰਢ ਵਧ ਗਈ ਹੈ। ਫਰੀਦਕੋਟ ਸੂਬੇ ’ਚ ਸਭ ਤੋਂ ਠੰਢਾ ਰਿਹਾ। ਇੱਥੋਂ ਦਾ ਘੱਟ ਤੋਂ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਹਾ। ਇਸ ਤਰ੍ਹਾਂ ਬਠਿੰਡਾ ’ਚ ਰਾਤ ਦਾ ਤਾਪਮਾਨ 5.2, ਹੁਸ਼ਿਆਰਪੁਰ ’ਚ 5.3, ਗੁਰਦਾਸਪੁਰ ’ਚ 6.0, ਪਠਾਨਕੋਟ ’ਚ 6.5, ਐੱਸਬੀਐੱਸ ਨਗਰ ’ਚ 7.0, ਰੋਪੜ ’ਚ 7.6, ਅੰਮਿ੍ਰਤਸਰ ’ਚ 7.7, ਲੁਧਿਆਣਾ ’ਚ 8.2 ਤੇ ਚੰਡੀਗੜ੍ਹ ’ਚ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ ਵੀ ਜ਼ਿਆਦਾਤਰ ਜ਼ਿਲ੍ਹਿਆਂ ’ਚ 24 ਤੋਂ 25 ਡਿਗਰੀ ਸੈਲਸੀਅਸ ਤੱਕ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, 12 ਤੋਂ 14 ਦਸੰਬਰ ਤੱਕ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਧੁੰਦ ਕਾਰਨ ਕਈ ਜ਼ਿਲ੍ਹਿਆਂ ’ਚ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਰਹਿ ਸਕਦੀ ਹੈ। ਇਸ ਨਾਲ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।