ਚੇਅਰਮੈਨ ਗੁਪਤਾ ਵੱਲੋਂ 15 ਐੱਮਐੱਲਡੀ ਸੀਈਟੀਪੀ ਦਾ ਨਿਰੀਖਣ
ਪੀਪੀਸੀਬੀ ਚੇਅਰਮੈਨ ਰੀਨਾ ਗੁਪਤਾ ਵੱਲੋਂ ਬਹਾਦੁਰ ਕੇ ਰੋਡ ਸਥਿਤ 15 ਐਮਐਲਡੀ ਸੀਈਟੀਪੀ ਦਾ ਨਿਰੀਖਣ
Publish Date: Tue, 27 Jan 2026 09:56 PM (IST)
Updated Date: Wed, 28 Jan 2026 04:14 AM (IST)

ਪੀਪੀਸੀਬੀ ਚੇਅਰਮੈਨ ਰੀਨਾ ਗੁਪਤਾ ਵੱਲੋਂ ਬਹਾਦੁਰ ਕੇ ਰੋਡ ਸਥਿਤ 15 ਐਮਐਲਡੀ ਸੀਈਟੀਪੀ ਦਾ ਨਿਰੀਖਣ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਚੇਅਰਮੈਨ ਰੀਨਾ ਗੁਪਤਾ ਵੱਲੋਂ ਬਹਾਦੁਰਕੇ ਰੋਡ ਸਥਿਤ ਡਾਇੰਗ ਉਦਯੋਗਾਂ ਨਾਲ ਸੰਬੰਧਿਤ 15 ਐਮਐਲਡੀ ਸਮਰੱਥਾ ਵਾਲੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਦਾ ਵਿਸਥਾਰ ਨਾਲ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਲਾਂਟ ਦੀ ਕਾਰਗੁਜ਼ਾਰੀ, ਗੰਦੇ ਪਾਣੀ ਦੇ ਟ੍ਰੀਟਮੈਂਟ ਦੀ ਪ੍ਰਕਿਰਿਆ ਅਤੇ ਵਾਤਾਵਰਣੀ ਮਾਪਦੰਡਾਂ ਦੀ ਪਾਲਣਾ ਦੀ ਗਹਿਰਾਈ ਨਾਲ ਸਮੀਖਿਆ ਕੀਤੀ। ਚੇਅਰਮੈਨ ਰੀਨਾ ਗੁਪਤਾ ਨੇ ਨਿਰੀਖਣ ਦੌਰਾਨ ਪਲਾਂਟ ਵਿੱਚ ਲੱਗੀ ਮਸ਼ੀਨਰੀ, ਇਨਲੈਟ-ਆਉਟਲੈਟ ਪਾਣੀ ਦੀ ਗੁਣਵੱਤਾ, ਸਲੱਜ ਮੈਨੇਜਮੈਂਟ ਅਤੇ ਰਿਕਾਰਡ ਮੈਨਟੇਨੈਂਸ ਸਿਸਟਮ ਦੀ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਬਹਾਦਰਕੇ ਰੋਡ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਡਾਇਗ ਯੂਨਿਟਾਂ ਦੇ ਪਾਣੀ ਦੇ ਸਟੀਕ ਨਤੀਜਿਆਂ ਲਈ ਉਕਤ ਸੀਈਟੀਪੀ ਨੂੰ ਅੱਪਗਰੇਡ ਕੀਤਾ ਗਿਆ ਹੈ। ਜਿਸਦਾ ਨਿਰੀਖਣ ਕਰਨ ਲਈ ਪੀਪੀਸੀਬੀ ਚੇਅਰਮੈਨ ਰੀਨਾ ਗੁਪਤਾ, ਮੈਂਬਰ ਸਕੱਤਰ ਲਵਨੀਤ ਦੂਬੇ, ਚੀਫ ਇੰਜੀਨੀਅਰ ਲੁਧਿਆਣਾ ਆਰ ਕੇ ਰੱਤੜਾ, ਐਸਈਈ ਕੁਲਦੀਪ ਸਿੰਘ, ਐਕਸੀਅਨ ਜਸਪਾਲ ਸਿੰਘ, ਵੱਲੋਂ ਉਕਤ ਸੀਈਟੀਪੀਜ਼ ਵਿੱਖੇ ਦੌਰਾ ਕੀਤਾ ਗਿਆ। ਇਸ ਮੌਕੇ ਪੀਪੀਸੀਬੀ ਦੇ ਅਧਿਕਾਰੀਆਂ ਵੱਲੋਂ ਸੀਈਟੀਪੀਜ ਦੇ ਸੰਚਾਲਕਾਂ ਨੂੰ ਕਿਹਾ ਕਿ ਡਾਇੰਗ ਉਦਯੋਗ ਲੁਧਿਆਣਾ ਦੀ ਅਰਥਵਿਵਸਥਾ ਦਾ ਅਹਿਮ ਹਿੱਸਾ ਹਨ, ਪਰ ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਨੂੰ ਪਹਿਲ ਦੇਣੀ ਬਹੁਤ ਜ਼ਰੂਰੀ ਹੈ। ਸੀਈਟੀਪੀ ਵਰਗੇ ਪ੍ਰਾਜੈਕਟ ਉਦਯੋਗਾਂ ਅਤੇ ਵਾਤਾਵਰਣ ਵਿਚਕਾਰ ਸੰਤੁਲਨ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੇਅਰਮੈਨ ਨੇ ਉਦਯੋਗ ਸੰਘ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਨਿਯੰਤਰਣ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸੀਈਟੀਪੀ ਨਾਲ ਪੂਰਾ ਸਹਿਯੋਗ ਦੇਣ। ਉਨ੍ਹਾਂ ਸਪਸ਼ਟ ਕੀਤਾ ਕਿ ਵਾਤਾਵਰਣ ਨਾਲ ਕੋਈ ਵੀ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਿਰੀਖਣ ਦੌਰਾਨ ਪੀਪੀਸੀਬੀ ਦੇ ਸੀਨੀਅਰ ਅਧਿਕਾਰੀ, ਸੀਈਟੀਪੀਜ ਪ੍ਰਬੰਧਕ ਅਤੇ ਡਾਇੰਗ ਉਦਯੋਗ ਨਾਲ ਜੁੜੇ ਨੁਮਾਇੰਦੇ ਮੌਜੂਦ ਰਹੇ।