ਬੁੱਢਾ ਦਰਿਆ ਨੂੰ ਗੰਦਲਾ ਕਰਨ ਵਾਲਿਆਂ ਖਿਲਾਫ ਪੁਲਿਸ ਹੋਈ ਸਖਤ
ਬੁੱਢਾ ਦਰਿਆ ਨੂੰ ਗੰਦਲਾ ਕਰਨ ਵਾਲਿਆਂ ਖਿਲਾਫ ਪੁਲਿਸ ਹੋਈ ਸਖਤ
Publish Date: Fri, 28 Nov 2025 08:03 PM (IST)
Updated Date: Fri, 28 Nov 2025 08:05 PM (IST)

ਬੁੱਢਾ ਦਰਿਆ ਨੂੰ ਗੰਦਲਾ ਕਰਨ ਵਾਲਿਆਂ ਖਿਲਾਫ ਪੁਲਿਸ ਹੋਈ ਸਖਤ ਦਰਿਆ ਵਿੱਚ ਪਸ਼ੂਆਂ ਦਾ ਮਲ ਮੂਤਰ ਪਾਉਣ ਵਾਲੇ ਡੇਅਰੀ ਮਾਲਕਾਂ ਖਿਲਾਫ ਪਰਚਾ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਗੰਭੀਰ ਬਣ ਚੁੱਕੀ ਸਮੱਸਿਆ ਬੁੱਢਾ ਦਰਿਆ ਪ੍ਰਦੂਸ਼ਨ ਨੂੰ ਹੱਲ ਕਰਨ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਪੱਕੇ ਡੇਰੇ ਲਗਾਏ ਹੋਣ ਦੇ ਬਾਅਦ ਵੀ ਕੁਝ ਲੋਕ ਇਸ ਕੁਦਰਤੀ ਨਿਆਮਤ ਨੂੰ ਗੰਦਲਾ ਕਰਨ ਤੋਂ ਬਾਜ ਨਹੀਂ ਆ ਰਹੇ। ਜਿਸ ਨੂੰ ਦੇਖਦੇ ਹੋਏ ਹੁਣ ਸਰਕਾਰੀ ਵਿਭਾਗਾਂ ਵੱਲੋਂ ਬੁੱਢਾ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਲਗਾਤਾਰ ਸਖਤੀ ਵਧਾਈ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰ ਬੁੱਢਾ ਦਰਿਆ ਵਿੱਚ ਪਸ਼ੂਆਂ ਦਾ ਮਲ ਮੂਤਰ ਸੁੱਟਣ ਵਾਲੇ ਡੇਅਰੀ ਮਾਲਕਾਂ ਖਿਲਾਫ ਥਾਣਾ ਟਿੱਬਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਦੇ ਸਹਾਇਕ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਦੇ ਬਿਆਨ ਉੱਪਰ ਗੁਰਨਾਮ ਡੇਅਰੀ ਦੇ ਮਾਲਕ ਟਿੰਕੂ ਸਮੇਤ ਵੀਰ ਡੇਅਰੀ ਦੇ ਅਜੇ ਕੁਮਾਰ ਅਤੇ ਜਗਦੀਸ਼ ਡੇਅਰੀ ਦੇ ਮਾਲਕ ਸਾਰੇ ਵਾਸੀ ਤਾਜਪੁਰ ਖਿਲਾਫ ਦਰਜ ਕੀਤਾ ਹੈ। ਸਹਾਇਕ ਇੰਜੀਨੀਅਰ ਨੇ ਥਾਣਾ ਟਿੱਬਾ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਤਾਜਪੁਰ ਰੋਡ ਦੇ ਨਜ਼ਦੀਕ ਇਨ੍ਹਾਂ ਡੇਅਰੀ ਮਾਲਕਾਂ ਵੱਲੋਂ ਲਗਾਤਾਰ ਬੁੱਢਾ ਦਰਿਆ ਵਿੱਚ ਡੰਗਰਾਂ ਦਾ ਗੋਹਾ ਅਤੇ ਮਲ ਮੂਤਰ ਸੁੱਟਿਆ ਜਾ ਰਿਹਾ ਸੀ ਵਾਰ ਵਾਰ ਰੋਕਣ ਦੇ ਬਾਵਜੂਦ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ ਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡੇਅਰੀ ਮਾਲਕਾਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।