ਡੋਪ ਟੈਸਟ ਕਰਾਉਣ ਆਇਆ ਵਿਅਕਤੀ ਫਾਈਲ ਛੱਡ ਕੇ ਦੌੜਿਆ
ਡੋਪ ਟੈਸਟ ਕਰਾਉਣ ਆਇਆ ਵਿਅਕਤੀ ਫਾਈਲ ਛੱਡ ਕੇ ਦੌੜਿਆ
Publish Date: Mon, 15 Dec 2025 08:00 PM (IST)
Updated Date: Mon, 15 Dec 2025 08:03 PM (IST)

ਡੋਪ ਟੈਸਟ ਕਰਾਉਣ ਆਇਆ ਵਿਅਕਤੀ ਫਾਈਲ ਛੱਡ ਕੇ ਦੌੜਿਆ -ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਮਾਮਲਾ ਪੁਲਿਸ ਨੂੰ ਸੌਂਪਿਆ -ਲੈਬ ਵਿੱਚ ਕੰਮ ਕਰਦਾ ਇੱਕ ਮੁਲਾਜ਼ਮ ਸਲਾਖਾਂ ਪਿੱਛੇ ਫ਼ੋਟੋ ਨੰਬਰ-26,27 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਹੋ ਰਹੇ ਡੋਪ ਟੈਸਟਾਂ ਦੌਰਾਨ ਇੱਕ ਵਿਅਕਤੀ ਆਪਣੀ ਫਾਈਲ ਛੱਡ ਕੇ ਹੀ ਦੌੜ ਗਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਾਂ ਅਸਲਾ ਲਾਇਸੰਸ ਬਣਾਉਣ ਲਈ ਜਰੂਰੀ ਮੈਡੀਕਲ ਪ੍ਰਕਿਰਿਆ ਦੌਰਾਨ ਫਾਈਲ ਛੱਡ ਕੇ ਦੌੜਨ ਵਾਲਾ ਵਿਅਕਤੀ ਸੈਮੀਨਾਰ ਹਾਲ ਵਿੱਚ ਪਹੁੰਚਿਆ। ਜਦ ਉਸ ਨੂੰ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਨੇ ਪੇਸ਼ਾਬ ਦਾ ਨਮੂਨਾ ਦੇਣ ਲਈ ਡੱਬੀ ਦਿੱਤੀ, ਤਾਂ ਉਸ ਵਿਅਕਤੀ ਨੇ ਉਸ ਡੱਬੀ ਦਾ ਇਸਤੇਮਾਲ ਨਹੀਂ ਕੀਤਾ ਅਤੇ ਉਹ ਆਪਣੇ ਨਾਲ ਹੀ ਪੇਸ਼ਾਬ ਲੈ ਕੇ ਆਇਆ ਸੀ। ਉਸ ਨੇ ਆਪਣੇ ਨਾਲ ਲਿਆਂਦਾ ਪੇਸ਼ਾਬ ਉਸ ਡੱਬੀ ਵਿੱਚ ਪਾ ਕੇ ਮੁਲਾਜ਼ਮਾਂ ਨੂੰ ਫੜਾ ਦਿੱਤਾ। ਜਦ ਮੁਲਾਜ਼ਮਾਂ ਨੂੰ ਸ਼ੱਕ ਪਿਆ, ਤਾਂ ਉਨਾਂ ਨੇ ਦੁਆਰਾ ਪੇਸ਼ਾਬ ਦਾ ਨਮੂਨਾ ਦੇਣ ਲਈ ਕਿਹਾ ਅਤੇ ਉਹ ਵਿਅਕਤੀ ਨਮੂਨਾ ਦੇਣ ਦੀ ਬਜਾਏ ਬਾਹਰ ਭੱਜਣ ਲੱਗਾ, ਤਾਂ ਮੁਲਾਜ਼ਮਾਂ ਨੇ ਮੌਕੇ ’ਤੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਵਿਅਕਤੀ ਛੁਡਾ ਕੇ ਭੱਜ ਗਿਆ। ਪੁਰਾਣਾ ਫਾਰਮੂਲਾ ਨਹੀਂ ਆਇਆ ਰਾਸ ਪੇਸ਼ਾਬ ਨਾਲ ਲਿਆਉਣ ਦਾ ਮਾਮਲਾ ਨਵਾਂ ਨਹੀਂ ਹੈ, ਇਹ ਪਹਿਲਾਂ ਵੀ ਡੋਪ ਟੈਸਟ ਕਰਵਾਉਣ ਵਾਲੇ ਲੋਕ ਕਥਿਤ ਦੇ ਤੌਰ ’ਤੇ ਕਰਦੇ ਰਹੇ ਹਨ। ਇੱਕ ਮੁਲਾਜ਼ਮ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਬਾਹਰੀ ਦਲਾਲਾਂ ਦੀ ਡੋਪ ਟੈਸਟਾਂ ਦੌਰਾਨ ਭਰਮਾਰ ਰਹਿੰਦੀ ਸੀ ਅਤੇ ਇਹ ਦਲਾਲ ਲੈਬ ਵਿੱਚ ਤੈਨਾਤ ਕੁੱਝ ਮੁਲਾਜ਼ਮਾਂ ਨਾਲ ਕਥਿਤ ਤੌਰ ’ਤੇ ਗੰਢ ਤੁੱਪ ਕਰਕੇ ਡੋਪ ਟੈਸਟ ਕਰਾਉਣ ਵਾਲੇ ਵਿਅਕਤੀ ਨੂੰ ਬਿਨਾਂ ਕਿਸੇ ਨਸ਼ੇ ਦੀ ਲੱਤ ਵਾਲੇ ਵਿਅਕਤੀ ਦਾ ਪੇਸ਼ਾਬ ਦੇ ਦਿੰਦੇ ਸਨ। ਡੋਬ ਟੈਸਟ ਕਰਵਾਉਣ ਵਾਲਾ ਵਿਅਕਤੀ ਆਪਣੇ ਪੇਸ਼ਾਬ ਦਾ ਨਮੂਨਾ ਨਹੀਂ ਦਿੰਦਾ ਸੀ, ਜਦ ਕਿ ਨਾਲ਼ ਲਿਆਂਦੇ ਪੇਸ਼ਾਬ ਦਾ ਨਮੂਨਾ ਡੱਬੀ ਵਿੱਚ ਪਾ ਕੇ ਦੇ ਦਿੰਦਾ ਸੀ ਅਤੇ ਮੁਲਾਜ਼ਮ ਉਸ ਦਾ ਨਮੂਨਾ ਪਾਸ ਕਰ ਦਿੰਦੇ ਸਨ ਅਤੇ ਉਹ ਡੋਪ ਟੈਸਟ ਕਰਾਉਣ ਵਿੱਚ ਕਾਮਯਾਬ ਹੋ ਜਾਂਦਾ ਸੀ, ਜਦਕਿ ਹੁਣ ਅਧਿਕਾਰੀਆਂ ਵੱਲੋਂ ਵਰਤੀ ਗਈ ਸਖਤੀ ਦੌਰਾਨ ਨਸ਼ੇ ਦੇ ਆਦੀ ਡੋਪ ਟੈਸਟ ਕਰਾਉਣ ਵਿੱਚ ਫੇਲ ਹੋ ਜਾਂਦੇ ਹਨ। ਲੈਬ ਵਿੱਚ ਕੰਮ ਕਰਦਾ ਇੱਕ ਮੁਲਾਜ਼ਮ ਸਲਾਖਾਂ ਪਿੱਛੇ ਦੱਸ ਦਈਏ ਬੀਤੇ ਸਮੇਂ ਦੌਰਾਨ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਸਰਕਾਰੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਕੰਮ ਕਰਦੇ 14 ਮੁਲਾਜ਼ਮਾਂ ਨੂੰ ਚੱਕਿਆ ਸੀ। ਸ਼ਿਕਾਇਤ ਵਿੱਚ ਇਹ ਪਾਇਆ ਗਿਆ ਸੀ ਕਿ ਇਹ ਮੁਲਾਜ਼ਮ ਕਥਿਤ ਤੌਰ ’ਤੇ ਡਾਕਟਰਾਂ ਦੀਆਂ ਜਾਅਲੀ ਸਟੈਪਾ ਅਤੇ ਉਨਾਂ ਦੇ ਸਾਈਨ ਕਰਕੇ ਲੋਕਾਂ ਦਾ ਡੋਪ ਟੈਸਟ ਪਾਸ ਕਰ ਦਿੰਦੇ ਸਨ ਅਤੇ ਬਦਲੇ ਵਿੱਚ ਉਹਨਾਂ ਕੋਲੋਂ ਮੋਟੀ ਰਕਮ ਵਸੂਲ ਕਰਦੇ ਸਨ। ਪੁਲਿਸ ਵੱਲੋਂ ਚੁੱਕੇ ਗਏ 14 ਵਿਅਕਤੀਆਂ ਵਿੱਚੋਂ ਇੱਕ ’ਤੇ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਅਤੇ ਬਾਕੀਆਂ ਨੂੰ ਪੁੱਛ ਗਿੱਛ ਦੌਰਾਨ ਛੱਡ ਦਿੱਤਾ ਸੀ। ਕੀ ਕਹਿਣਾ ਹੈ ਅਧਿਕਾਰੀਆਂ ਦਾ ਜਦ ਇਸ ਸਬੰਧੀ ਸਿਵਲ ਹਸਪਤਾਲ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਅਖਿਲ ਸਰੀਨ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਲੁਧਿਆਣਾ ਵਿੱਚ ਡੋਪ ਟੈਸਟ ਕਰਾਉਣ ਉਹੀ ਲੋਕ ਆਉਣ ਜਿਹੜੇ ਨਸ਼ੇ ਦੀ ਲੱਤ ਵਿੱਚ ਨਹੀਂ ਹਨ। ਜਦ ਉਨਾਂ ਨੂੰ ਪੇਸ਼ਾਬ ਦਾ ਨਮੂਨਾ ਲਿਆਉਣ ਵਾਲੇ ਵਿਅਕਤੀ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਦੱਸਿਆ ਕਿ ਪੇਸ਼ਾਬ ਦਾ ਨਮੂਨਾ ਨਾਲ ਲਿਆਉਣ ਵਾਲਾ ਮਾਮਲਾ ਮੇਰੇ ਧਿਆਨ ਵਿੱਚ ਆਇਆ ਸੀ। ਇਹ ਮਾਮਲਾ ਅਸੀਂ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।