ਮੰਦਿਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਖ਼ਿਲਾਫ਼ ਸ਼ਾਂਤਮਈ ਰੋਸ ਮਾਰਚ
ਮੰਦਿਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਖ਼ਿਲਾਫ਼ ਸ਼ਾਂਤਮਈ ਰੋਸ ਮਾਰਚ
Publish Date: Sat, 20 Dec 2025 08:57 PM (IST)
Updated Date: Sun, 21 Dec 2025 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਅੱਜ ਮੰਦਿਰ ਦਰਗਾਹ ਬਾਬਾ ਸ੍ਰੀ ਪੀਰ ਰਤਨ ਨਾਥ ਪੇਸ਼ਾਵਰ ਵਾਲੇ ਗੁਰੂ ਨਾਨਕ ਨਗਰ ਗਲੀ ਨੰਬਰ 2, ਵਾਰਡ ਨੰਬਰ 12 ਅਮਲੋਹ ਰੋਡ ਖੰਨਾ ਵੱਲੋ ਹਰ ਸ੍ਰੀ ਨਾਥ ਸੰਪਰਦਾਏ ਨਾਲ ਜੁੜੇ ਸਾਰੇ ਧਾਰਮਿਕ ਸ਼ਰਧਾਲੂਆਂ ਵੱਲੋ ਇਕ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਪ੍ਰਦਰਸ਼ਨ ਸ੍ਰੀ ਹਰਿ ਸ੍ਰੀ ਨਾਥ ਮੰਦਰ ਝੰਡੇਵਾਲਾਨ, ਪਹਾੜਗੰਜ ਨਵੀ ਦਿੱਲੀ ’ਚ ਦਿੱਲੀ ਸਰਕਾਰ, ਐੱਮਸੀਡੀ ਤੇ ਡੀਡੀਏ ਵਲੋਂ ਜ਼ੋਰ ਜਬਰਦਸਤੀ ਕਰ ਕੇ ਮੰਦਿਰ ਦੀ ਜ਼ਮੀਨ ਨੂੰ ਜ਼ਬਰਦਸਤੀ ਕਰ ਕੇ ਖੋਹਿਆ ਗਿਆ ਤੇ ਤੋੜ-ਭੰਨ ਕੀਤੀ ਗਈ, ਜਿਸ ’ਚ ਮੰਦਿਰ ਹਾਲ, ਰਸੋਈ ਲੰਗਰ ਘਰ, ਹਵਨ ਸਥਾਨ, ਤੁਲਸੀ ਵਾਟਿਕਾ, ਮੰਦਰ ਪੂਜਾ ਦੇ ਸਥਾਨ ਨੂੰ ਤੋੜਿਆ ਗਿਆ ਹੈ ਤੇ ਕਬਜ਼ਾ ਕੀਤਾ ਗਿਆ। ਇਸ ਦਾ ਮੁੱਖ ਕਾਰਨ ਨਾਲ ਬਣੇ ਆਰਐੱਸਐੱਸ ਦੇ ਹੈੱਡਕੁਆਟਰ ਨੂੰ ਪਾਰਕਿੰਗ ਦੇ ਲਈ ਜ਼ਮੀਨ ਮੁਹੱਈਆ ਕਰਵਾਉਣਾ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਹਰ ਸ੍ਰੀ ਨਾਥ ਸੰਪਰਦਾਇ ਦੇ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਰੋਸ ਪ੍ਰਦਰਸ਼ਨ ਕਰ ਕੇ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ ਕੀਤੀ ਕਿ ਮੰਦਿਰ ਦੀ ਕਬਜ਼ਾ ਕੀਤੀ ਹੋਈ ਜ਼ਮੀਨ ਨੂੰ ਜਲਦ ਤੋਂ ਜਲਦ ਵਾਪਸ ਕੀਤਾ ਜਾਵੇ। ਮੰਦਿਰ ਦੇ ਮੁੱਖ ਸੇਵਾਦਾਰ ਸ਼ੀਤਲ ਸਬਲੋਕ ਤੇ ਵਾਰਡ ਨੰਬਰ 12 ਦੇ ਮਿਊਂਸੀਪਲ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਇਹ ਮੰਦਿਰ ਸੰਸਥਾ ਦਾ ਇਤਹਾਸ 1400 ਸਾਲ ਪੁਰਾਣਾ ਹੈ। ਇਹ ਪੁਰਾਤਨ ਸਥਾਨ ਪੇਸ਼ਾਵਰ ਪਾਕਿਸਤਾਨ ’ਚ ਸਥਿਤ ਹੈ, ਦੁਨੀਆ ਭਰ ’ਚ ਇਸ ਦੇ 1 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਹਨ ਤੇ ਸਾਰੇ ਹੀ ਸਨਾਤਨ ਹਿੰਦੂ ਮਤ ’ਚ ਸ਼ਰਧਾ ਰੱਖਦੇ ਹਨ। ਇਸ ਲਈ ਇਸ ਅਸਥਾਨ ਦੀ ਜ਼ਮੀਨ ਨੂੰ ਕਬਜ਼ਾ ਮੁਕਤ ਕੀਤਾ ਜਾਵੇ। ਇਸ ਮੌਕੇ ਦਲਜੀਤ ਥਾਪਰ, ਸੁਧੀਰ ਕੁਮਾਰ ਸੋਨੂ, ਪਰਮਜੀਤ ਸਿੰਘ ਬੌਬੀ, ਜੈ ਰਾਮ, ਸਨੀ ਸਬਲੋਕ, ਸ਼ਮੀ ਸਬਲੋਕ, ਪ੍ਰਿੰਸ ਸਬਲੋਕ ਸਾਬਕਾ ਐੱਮਸੀ, ਪੰਡਿਤ ਸ੍ਰੀ ਜੈ ਰਾਮ, ਸਾਬਕਾ ਐੱਮਸੀ, ਵਿਜੈ ਕੁਮਾਰ, ਅਨਵਰੀ ਲਾਲ, ਦਾਤਾ ਰਾਮ ਚੁਘ, ਸ਼ਿਵ ਲਾਲ, ਭਗਤ ਰਾਮ ਸਰਹੱਦੀ, ਸ਼ਾਮ ਲਾਲ ਨਾਰੰਗ, ਜੋਤੀ ਨਾਰੰਗ, ਰਾਮ ਪ੍ਰਕਾਸ਼ ਵਧਵਾ, ਵਿਨੋਦ ਵਿਗ, ਮੰਜੂ ਮਾਟਾ, ਸਮੀ ਨਾਰੰਗ, ਸਰੋਜ ਬਾਲਾ ਸੈਂਕੜੇ ਦੇ ਤਾਦਾਦ ’ਚ ਸ਼ਰਧਾਲੂ ਹਾਜ਼ਰ ਸਨ।