ਪੀਏਯੂ ਇੰਪਲਾਈਜ਼ ਯੂਨੀਅਨ ਵੱਲੋਂ ਸੇਵਾ ਮੁਕਤ ਹੋਏ ਮੋਹਨ ਲਾਲ ਸ਼ਰਮਾ ਦਾ ਸਨਮਾਨ
ਪੀਏਯੂ ਇੰਪਲਾਈਜ਼ ਯੂਨੀਅਨ ਵੱਲੋਂ ਸੇਵਾ ਮੁਕਤ ਹੋਏ ਮੋਹਨ ਲਾਲ ਸ਼ਰਮਾ ਦਾ ਸਨਮਾਨ
Publish Date: Wed, 07 Jan 2026 06:23 PM (IST)
Updated Date: Wed, 07 Jan 2026 06:26 PM (IST)

-ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਹਨ ਸ਼ਰਮਾ-ਵਾਲੀਆ ਫੋਟੋ ਨੰਬਰ-1 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਇੰਪਲਾਈਜ਼ ਯੂਨੀਅਨ ਦੀ ਐਗਜੈਕਟਿਵ ਕੌਂਸਲ ਵੱਲੋਂ ਪਿਛਲੇ ਵਰ੍ਹੇ ਨਵੰਬਰ ਵਿੱਚ ਐਕਸੀਅਨ ਇਲੈਕਟਰੀਕਲ ਵਿਭਾਗ ਤੋ ਸੇਵਾ ਮੁਕਤ ਹੋਏ ਮੋਹਨ ਲਾਲ ਸ਼ਰਮਾ ਦਾ ਬੁੱਧਵਾਰ ਨੂੰ ਯੂਨੀਅਨ ਦੇ ਦਫਤਰ ਵਿਖੇ ਸਨਮਾਨ ਕੀਤਾ ਗਿਆ ਅਤੇ ਵਿਦਾਇਗੀ ਪਾਰਟੀ ਵੀ ਦਿੱਤੀ ਗਈ। ਇਸ ਸਮਾਰੋਹ ਵਿੱਚ ਵੱਡੀ ਗਿਣਤੀ ’ਚ ਮੁਲਾਜ਼ਮ ਸ਼ਾਮਲ ਹੋਏ। ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਏ ਸਮੂ੍ਹ ਮੁਲਾਜਮਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਮੋਹਨ ਲਾਲ ਸ਼ਰਮਾ ਵੱਲੋ ਆਪਣੀ ਸਰਵਿਸ ਦੋਰਾਨ ਪੀਏਯੂ. ਇੰਪਲਾਈਜ਼ ਯੂਨੀਅਨ ਵਿੱਚ ਵੱਖਰੇ-ਵੱਖਰੇ ਅਹੁਦਿਆਂ ਤੇ ਰਹਿੰਦਿਆਂ ਮੁਲਾਜ਼ਮਾਂ ਲਈ ਕੀਤੇ ਕੰਮਾਂ ਬਾਰੇ ਜਾਣੂੰ ਕਰਵਾਇਆ। ਆਪਣੇ ਸੰਬੋਧਨ ਵਿੱਚ ਪੀਏਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਮੋਹਨ ਲਾਲ ਸ਼ਰਮਾ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਹਨ ਜਿੰਨ੍ਹਾਂ ਨੇ ਹਮੇਸ਼ਾ ਹੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਇਸ ਤੋ ਇਲਾਵਾ ਮੋਹਨ ਲਾਲ ਨੇ ਲਗਭਗ 30 ਸਾਲ ਯੂਨੀਅਨ ਵਿੱਚ ਬਤੌਰ ਐਗਜੈਕਟਿਵ ਮੈਂਬਰ ਵੱਖ-ਵੱਖ ਅਹੁਦਿਆਂ ਦੀ ਨੁਮਾਇੰਦਗੀ ਕੀਤੀ ਅਤੇ ਹਰ ਸਮੇਂ ਮੁਲਾਜ਼ਮਾਂ ਦੀ ਸੇਵਾ ਲਈ ਤੱਤਪਰ ਰਹੇ। ਪ੍ਰਧਾਨ ਵਾਲੀਆ ਨੇ ਆਸ ਜਤਾਈ ਕਿ ਮੋਹਨ ਲਾਲ ਅੱਗੇ ਵੀ ਇਸੇ ਤਰਾਂ ਮੁਲਾਜ਼ਮਾਂ ਦੀ ਸੇਵਾ ਕਰਦੇ ਰਹਿਣਗੇ। ਇਸ ਵਿਦਾਇਗੀ ਪਾਰਟੀ ਵਿੱਚ ਇਲੈਕਟਰੀਕਲ ਵਿਭਾਗ ਦੇ ਐਕਸੀਅਨ ਗੁਰਨੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋ ਇਲਾਵਾ ਪੀਏਯੂ. ਇੰਪਲਾਈਜ਼ ਯੂਨੀਅਨ ਫੈਡਰੇਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਖੰਟ, ਪੀਏਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ ਦੇ ਚੇਅਰਮੈਨ ਅਵਤਾਰ ਚੰਦ ਨੇ ਵੀ ਸ਼ਮੂਲੀਅਤ ਕੀਤੀ ਅਤੇ ਸੰਬੋਧਨ ਕੀਤਾ। ਇਸ ਮੌਕੇ ਲਾਲ ਬਹਾਦੁਰ ਯਾਦਵ, ਬਿੱਕਰ ਸਿੰਘ ਕਲਸੀ, ਨਰਿੰਦਰ ਸਿੰਘ ਸੇਖੋਂ, ਨਵਨੀਤ ਸ਼ਰਮਾ, ਕੇਸ਼ਵ ਰਾਏ ਸੈਣੀ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ, ਨੰਦ ਕਿਸ਼ੋਰ, ,ਪਿ੍ੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਤੇਜਿੰਦਰ ਸਿੰਘ, ਰਕੇਸ਼ ਕੁਮਾਰ ਕੌਡਲ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਸੈਣੀ, ਮਨਜਿੰਦਰ ਸਿੰਘ, ਤਜਿੰਦਰ ਸਿੰਘ, ਜਤਿੰਦਰ ਸਿੰਘ, ਜਾਕੇਸ਼ ਕੁਮਾਰ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਰਹੇ। --