ਆਊਟਸੋਰਸ ਕਰਮਚਾਰੀਆਂ ਨੇ ਸਿਹਤ ਮੰਤਰੀ ਨੂੰ ਭੇਜਿਆ ਮੰਗ-ਪੱਤਰ
ਸਿਹਤ ਵਿਭਾਗ ਦੇ ਆਊਟਸੋਰਸ ਕਰਮਚਾਰੀਆਂ ਨੇ ਸਿਹਤ ਮੰਤਰੀ ਨੂੰ ਭੇਜਿਆ ਮੰਗ ਪੱਤਰ
Publish Date: Tue, 18 Nov 2025 09:10 PM (IST)
Updated Date: Wed, 19 Nov 2025 04:14 AM (IST)

ਕੰਪਨੀਆਂ ਰਾਹੀਂ ਭਰਤੀ ਕਰਨਾ ਬੰਦ ਕਰੇ ਸਰਕਾਰ : ਡਾ. ਪਲਵੀ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ ਸਿਹਤ ਵਿਭਾਗ ਵਿੱਚ ਕੰਮ ਕਰਦੇ ਆਊਟਸੋਰਸ ਤੇ ਰੱਖੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਪਲਵੀ ਅਰੋੜਾ ਨੇ ਦੱਸਿਆ ਕਿ ਸਿਹਤ ਵਿਭਾਗ ਚ ਵੱਖ-ਵੱਖ ਕੇਟਾਗਿਰੀਆਂ ਅਤੇ ਵੱਖ-ਵੱਖ ਕੰਪਨੀਆਂ ਅਧੀਨ ਤੈਨਾਤ ਆਊਟਸੋਰਸ, ਡੇਲੀ ਵੇਜ਼ਿਜ, ਇਨਲਿਸਟਮੈਂਟ ਅਤੇ ਠੇਕਾ ਅਧਾਰਤ ਮੁਲਾਜ਼ਮਾਂ ਨੂੰ ਕੰਪਨੀਆਂ ਚੋਂ ਕੱਢਕੇ ਨੂੰ ਸਰਕਾਰ ਰਾਹੀਂ ਪੱਕਾ ਕੀਤਾ ਜਾਵੇ, ਉਨਾਂ ਮੰਗ ਕੀਤੀ ਕਿ ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜ਼ਮਾ ਨੂੰ ਜਿਨ੍ਹਾਂ ਸਮਾਂ ਪੱਕਾ ਨਹੀ ਕੀਤਾ ਜਾਂਦਾ ਉਨਾ ਟਾਈਮ ਸਪਰੀਮ ਕੋਰਟ ਦੇ ਆਰਡਰ ਅਨੁਸਾਰ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ। ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜ਼ਮਾ ਨੂੰ ਜਿਨ੍ਹਾਂ ਸਮਾਂ ਪੱਕਾ ਨਹੀਂ ਕੀਤਾ ਜਾਂਦਾ ਉਨ੍ਹਾਂ ਸਮਾਂ ਸਲਾਨਾ ਇਨਕਰੀਮੈਂਟ ਪੱਕੇ ਤੌਰ ਤੇ ਦਿੱਤਾ ਜਾਵੇ,ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜਮਾਂ ਦੀਆਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਚ ਆਪਣੀ ਬਦਲੀ ਜਾਂ ਲੋੜੀਦੇ ਖਾਲੀ ਥਾਵਾਂ ਤੇ ਬਦਲੀਕਰਵਾਉਣ ਡਾ ਰਾਹ ਪੱਧਰਾ ਕੀਤਾ ਜਾਵੇ, ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਦੀ ਉਮਰ ਹੱਦ ਪੂਰੀ ਹੋਣ ਤੇ ਪੈਨਸ਼ਨ ਅਤੇ ਪਰਿਵਾਰਕ ਮੈਂਬਰ ਨੂੰ ਪਹਿਲ ਦੇ ਅਧਾਰ ਤੇ ਰੋਜ਼ਗਾਰ ਦਿੱਤਾ ਜਾਵੇ ਆਊਟਸੋਰਸ ਸਿਹਤ ਕਾਮਿਆਂ ਦੀਆਂ ਕੈਟਾਗਿਰੀਆਂ ਅਨੁਸਾਰ ਮੈਰਿਟ ਲਿਸਟਾਂ ਪੰਜਾਬ ਪੱਧਰ ਤੇ ਤਿਆਰ ਕੀਤੀਆਂ ਜਾਣ ਤਾਂ ਜੋ ਪੂਰੇ ਪੰਜਾਬ ਵਿੱਚ ਸੇਵਾ ਨਿਯਮ ਅਤੇ ਸ਼ਰਤਾਂ ਇੱਕਸਾਰ ਲਾਗੂ ਕੀਤੀਆਂ ਜਾ ਸਕਣ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸਨੂਪ ਇੰਦਰ ਸਿੰਘ ਨੇ ਕਿਹਾ ਕਿ ਆਊਟਸੋਰਸ ਸਿਹਤ ਕਾਮਿਆਂ ਨੂੰ ਜਿੰਨਾ ਸਮਾਂ ਪੱਕਾ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਚੰਡੀਗੜ੍ਹ ਦੇ ਬਰਾਬਰ ਦਾ ਡੀਸੀ ਰੇਟ ਲਾਗੂ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ, ਮੀਤ ਪ੍ਰਧਾਨ ਡਾ. ਦਿਸ਼ਾ ਛਾਬੜਾ, ਖਜ਼ਾਨਚੀ ਗੁਰਪ੍ਰੀਤ ਕੌਰ, ਸਹਾਇਕ ਸਕੱਤਰ ਪ੍ਰਦੀਪ ਸਿੰਘ, ਸੂਬਾ ਮੀਤ ਪ੍ਰਧਾਨ ਕਰਨਵੀਰ ਸਿੰਘ, ਮੁੱਖ ਸਲਾਹਕਾਰ ਅਮਨਪ੍ਰੀਤ ਕੌਰ, ਸਲਾਹਕਾਰ ਸਤਿੰਦਰ ਸਿੰਘ, ਮਨਪ੍ਰੀਤ ਕੌਰ ਅਤੇ ਜਸਵੀਰ ਸਿੰਘ ਹਾਜ਼ਰ ਸਨ।