ਤੇਲ ਕਾਰੋਬਾਰੀ ਕੋਲੋਂ ਜਾਨ ਦੀ ਸਲਾਮਤੀ ਬਦਲੇ ਮੰਗੀ ਇਕ ਕਰੋੜ ਦੀ ਫਿਰੌਤੀ, ਹਨੁਮਾਨਗੜ੍ਹ ਵਾਸੀ ਪਿਓ-ਪੁੱਤਰ 'ਤੇ ਪਰਚਾ ਦਰਜ
ਘਟਨਾ ਬਾਰੇ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਕਾਰੋਬਾਰੀ ਵਿਨੇ ਮਹੇਸ਼ਵਰੀ ਦੇ ਬਿਆਨਾਂ ਉੱਪਰ ਹਨੁਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਮਹਾਂਵੀਰ ਪ੍ਰਸਾਦ ਅਤੇ ਉਸਦੇ ਪੁੱਤਰ ਸੰਜੇ ਸਕੀਚੀ ਸਮੇਤ ਇਕ ਹੋਰ ਅਣਪਛਾਤੇ ਮੁਲਜ਼ਮ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Publish Date: Mon, 11 May 2026 03:15 PM (IST)
Updated Date: Mon, 11 May 2026 03:18 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਰਸੋਈ ਵਿੱਚ ਇਸਤੇਮਾਲ ਹੋਣ ਵਾਲੇ ਤੇਲ ਦੇ ਕਾਰੋਬਾਰੀ ਕੋਲੋਂ ਜਾਨ ਦੀ ਸਲਾਮਤੀ ਬਦਲੇ ਇਕ ਕਰੋੜ ਰੁਪਏ ਫਿਰੌਤੀ ਮੰਗੀ ਗਈ। ਮੰਗੀ ਗਈ ਰਕਮ ਨਾ ਦੇਣ ਦੀ ਸੂਰਤ 'ਚ ਕਾਰੋਬਾਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਘਟਨਾ ਬਾਰੇ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਕਾਰੋਬਾਰੀ ਵਿਨੇ ਮਹੇਸ਼ਵਰੀ ਦੇ ਬਿਆਨਾਂ ਉੱਪਰ ਹਨੁਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਮਹਾਂਵੀਰ ਪ੍ਰਸਾਦ ਅਤੇ ਉਸਦੇ ਪੁੱਤਰ ਸੰਜੇ ਸਕੀਚੀ ਸਮੇਤ ਇਕ ਹੋਰ ਅਣਪਛਾਤੇ ਮੁਲਜ਼ਮ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਕਾਰੋਬਾਰੀ ਵਿਨੇ ਮਾਹੇਸ਼ਵਰੀ ਨੇ ਪੁਲਿਸ ਕੋਲ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਖਾਣ ਵਾਲੇ ਤੇਲ ਦਾ ਵਪਾਰ ਕਰਦੇ ਹਨ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਉਨ੍ਹਾਂ ਦੇ ਤੇਲ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹਨੁਮਾਨਗੜ੍ਹ ਦੇ ਰਹਿਣ ਵਾਲੇ ਮਹਾਂਵੀਰ ਪ੍ਰਸਾਦ ਅਤੇ ਉਸ ਦੇ ਪੁੱਤਰ ਸੰਜੇ ਨਾਲ ਉਨ੍ਹਾਂ ਦਾ ਪੁਰਾਣਾ ਵਿਵਾਦ ਚੱਲ ਰਿਹਾ ਹੈ ਇਸ ਵਿਵਾਦ ਦੇ ਚਲਦੇ ਹੀ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੇ ਕੇ ਮਾਮਲਾ ਖਤਮ ਕਰਨ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ 17 ਅਪ੍ਰੈਲ ਨੂੰ ਇਕ ਵਾਰ ਫੇਰ ਫੋਨ ਕਰ ਕੇ ਉਨ੍ਹਾਂ ਕੋਲੋਂ ਇਕ ਕਰੋੜ ਰੁਪਏ ਮੰਗਿਆ ਗਿਆ, ਜਿਸ ਸਬੰਧੀ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ।