‘ਸ਼ਬਦ ਪ੍ਰਕਾਸ਼ ਅਜਾਇਬ ਘਰ’ ਦੇ ਦਰਸ਼ਨਾਂ ਲਈ ਪੁੱਜੇ ਐੱਨਆਰਆਈ
‘ਸ਼ਬਦ ਪ੍ਰਕਾਸ਼ ਅਜਾਇਬ ਘਰ’ ਦੇ ਦਰਸ਼ਨਾਂ ਲਈ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਐਨਆਰਆਈ ਪੁੱਜੇ ਰਕਬਾ
Publish Date: Tue, 02 Dec 2025 11:50 PM (IST)
Updated Date: Wed, 03 Dec 2025 04:17 AM (IST)

ਬਾਵਾ ਵੱਲੋਂ ਰੂਪੀ ਢਿੱਲੋਂ ਨੂੰ ਇੰਗਲੈਂਡ ਦੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਚੇਅਰਪਰਸਨ ਕੀਤਾ ਨਿਯੁਕਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ‘ਸ਼ਬਦ ਪ੍ਰਕਾਸ਼ ਅਜਾਇਬ ਘਰ’ ਦੇ ਦਰਸ਼ਨ ਕਰਨ ਲਈ ਵਿਦੇਸ਼ ਦੀ ਧਰਤੀ ਤੋਂ ਐਨਆਰਆਈ ਪੁੱਜੇ। ਇਸ ਦੌਰਾਨ ਅਮਰੀਕਾ ਤੋਂ ਰਾਜਭਿੰਦਰ ਸਿੰਘ ਬਦੇਸ਼ਾ, ਕੈਨੇਡਾ ਤੋਂ ਹਰਬੰਸ ਸਿੰਘ ਜੰਡਾਲੀ, ਇੰਗਲੈਂਡ ਉੱਘੀ ਆਰਟਿਸਟ ਅਤੇ ਸਮਾਜਸੇਵਿਕਾ ਰੂਪੀ ਢਿੱਲੋਂ ਪਰਿਵਾਰਾਂ ਸਮੇਤ ਵਿਸ਼ੇਸ਼ ਰੂਪ ਵਿੱਚ ਰਕਬਾ ਭਵਨ ਪਹੁੰਚੇ। ਜ਼ਿਨ੍ਹਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਸਥੀਆਂ ਸਮੇਤ ਨਿੱਘਾ ਸਵਾਗਤ ਕੀਤਾ। ਇਸ ਮੋਕੇ ਪ੍ਰਧਾਨ ਬਾਵਾ ਨੇ ਦੱਸਿਆ ਕਿ ਹਰਬੰਸ ਸਿੰਘ ਜੰਡਾਲੀ ਦੀ ਬੇਟੀ ਰੂਪੀ ਸਹੋਤਾ ਕੈਨੇਡਾ ਸਰਕਾਰ ਵਿੱਚ ਮੰਤਰੀ ਹਨ ਅਤੇ ਫਾਊਂਡੇਸ਼ਨ ਵੱਲੋਂ ਅਗਸਤ ਮਹੀਨੇ ਵਿੱਚ ਬਰੈਮਟਨ ਵਿਖੇ ਦਲਵੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਪੁਸਤਕ ਰਿਲੀਜ਼ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਆਏ ਸਨ। ਇਸ ਸਮੇਂ ਉਪਰੋਕਤ ਪ੍ਰਵਾਸੀ ਪੰਜਾਬੀ ਪਰਿਵਾਰਾਂ ਨੇ ਕਿਹਾ ਕਿ ਰਕਬਾ ਭਵਨ ਆ ਕੇ ਉਨ੍ਹਾਂ ਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਜੋ ਵਡਮੁੱਲੀ ਜਾਣਕਾਰੀ ਮਿਲੀ ਹੈ, ਉਹ ਬੇਮਿਸਾਲ ਹੈ। ਉਨ੍ਹਾਂ ਦੇਸ਼ ਵਿਦੇਸ਼ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਬਾਵਾ ਵੱਲੋਂ ਇਤਿਹਾਸ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਰੂਪੀ ਢਿੱਲੋ ਨੇ ਇੰਗਲੈਂਡ ਵਿੱਚ ਬਾਵਾ ਅਤੇ ਛਾਪਾ ਨੂੰ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਬਾਵਾ ਨੇ ਉਨ੍ਹਾਂ ਨੂੰ ਇੰਗਲੈਂਡ (ਯੂਕੇ) ਦੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਚੇਅਰਪਰਸਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਤੇ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ, ਰਤਨ ਸਿੰਘ ਕਮਾਲਪੁਰੀ, ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਅਸ਼ਵਨੀ ਬਾਵਾ, ਹਰਜੋਤ ਕੌਰ ਮਾਨ, ਜਗਜੀਵਨ ਸਿੰਘ ਗਰੀਬ, ਹਰਦੀਪ ਸਿੰਘ ਗਰਚਾ, ਨਵਜੋਤ ਕੌਰ ਮਾਨ, ਬਿੱਟੂ ਬਾਵਾ, ਸੁਰਿੰਦਰ ਭਲਵਾਨ ਰਕਬਾ ਨੇ ਆਈਆਂ ਸਖਸ਼ੀਅਤਾਂ ਨੂੰ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤਾ।