ਰਾਧਾ ਸੁਆਮੀ ਸੰਗਤ ਨੂੰ ਗੁਰਦੁਆਰਿਆਂ ਤੇ ਮੰਦਰਾਂ ’ਚ ਸੇਵਾ ਕਰਨ ਦੀ ਕੋਈ ਮਨਾਹੀ ਨਹੀਂ : ਜਸਦੀਪ ਗਿੱਲ
ਰਾਧਾ ਸੁਆਮੀ ਸੰਗਤਾਂ ਨੂੰ ਗੁਰਦੁਆਰਿਆਂ ਤੇ ਮੰਦਰਾਂ ਵਿੱਚ ਸੇਵਾ ਕਰਨ ਦੀ ਕੋਈ ਮਨਾਹੀ ਨਹੀਂ - ਹਜ਼ੂਰ ਜਸਦੀਪ ਸਿੰਘ ਗਿੱਲ
Publish Date: Thu, 11 Dec 2025 07:51 PM (IST)
Updated Date: Fri, 12 Dec 2025 04:13 AM (IST)

- ਪ੍ਰਤਾਪ ਸਿੰਘ ਵਾਲਾ ਸਥਿੱਤ ਸਤਿਸੰਗ ਘਰ ’ਚ ਸੰਗਤ ਨੂੰ ਦਰਸ਼ਨ ਦੇ ਕੇ ਕੀਤਾ ਨਿਹਾਲ ਫੋਟੋ ਨੰਬਰ-14 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਡੇਰਾ ਰਾਧਾ ਸੁਆਮੀ ਬਿਆਸ ਸਤਿਸੰਗ ਘਰ ਦੇ ਗੱਦੀਨਸ਼ੀਨ ਹਜ਼ੂਰ ਜਸਦੀਪ ਸਿੰਘ ਗਿੱਲ ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਸਤਿਸੰਗ ਘਰ ’ਚ ਪਹੁੰਚੇ। ਸੰਗਤ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਾਮਦਾਨ ਤੋਂ ਵੱਡੀ ਕੋਈ ਦਵਾਈ ਨਹੀਂ ਹੈ। ਨਾਮਦਾਨ ਮਨੁੱਖ ਦੇ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਸਾਰੇ ਦੁੱਖਾਂ ਨੂੰ ਨਾਸ਼ ਕਰਦਾ ਹੈ। ਸੰਗਤ ’ਚੋਂ ਪੁੱਛੇ ਗਏ ਇਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਧਾ-ਸੁਆਮੀ ਡੇਰਾ ਬਿਆਸ ਆਪਣੀ ਸੰਗਤ ਨੂੰ ਕਿਸੇ ਗੁਰਦੁਆਰੇ ਜਾਂ ਮੰਦਰ ’ਚ ਜਾਣ ਦੀ ਮਨਾਹੀ ਨਹੀਂ ਕਰਦਾ। ਡੇਰੇ ਨਾਲ ਜੁੜੀ ਉਥੋਂ ਦੀ ਮਰਿਆਦਾ ਅਨੁਸਾਰ ਸੇਵਾ ਕਰ ਸਕਦੀ ਹੈ। ਇਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੰਜ਼ਿਲ ਉਪਰ ਪਹੁੰਚਣ ਲਈ ਮਨ ਵਿਚੋਂ ਡਰ ਬਾਹਰ ਕੱਢਣਾ ਚਾਹੀਦਾ ਹੈ। ਸੁਆਲਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਸਥਿਰ ਨਹੀਂ ਹੈ, ਬਦਲਦੀ ਰਹਿੰਦੀ ਹੈ, ਮਨੁੱਖ ਨੂੰ ਆਪਣੇ ਅਸੂਲਾਂ ’ਤੇ ਖਰਾ ਉਤਰਨਾ ਚਾਹੀਦਾ ਹੈ ਜਦਕਿ ਮਨ ਦੀ ਇਕਾਗਰਤਾ ਲਈ ਸਿਮਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀਆਂ ਖਾਣ-ਪੀਣ ਦੀਆਂ ਚੀਜ਼ਾਂ ਵੱਲ ਧਿਆਨ ਰੱਖਣਾ ਚਾਹੀਦਾ ਹੈ, ਮਨੁੱਖ ਗ਼ਲਤੀ ਕਰਦਾ ਰਹਿੰਦਾ ਹੈ ਪਰ ਸੁਧਾਰਦਾ ਵੀ ਹੈ। ਉਨ੍ਹਾਂ ਕਿਹਾ ਕਿ ਜੀਵਨ ਸਫਲ ਬਣਾਉਣ ਲਈ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਜਿਸ ਵੇਲੇ ਉਹ ਸਤਿਸੰਗ ਘਰ ’ਚ ਪਹੁੰਚੇ ਉਨ੍ਹਾਂ ਦੇ ਨੀਲੀ ਦਸਤਾਰ ਸਜਾਈ ਹੋਈ ਸੀ। ਇਸ ਮੌਕੇ ਸੰਤ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗਾਇਨ ਵੀ ਕੀਤਾ ਗਿਆ। ਉਹ ਸਤਿਸੰਗ ਘਰ ’ਚ ਬਾਅਦ ਦੁਪਹਿਰ 2.50 ਮਿੰਟ ਤੇ ਇਕ ਵਿਸ਼ਾਲ ਸੁਰੱਖਿਆ ਕਾਫਲੇ ਨਾਲ ਪਹੁੰਚੇ, ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ ਵੱਲੋਂ ਉਨ੍ਹਾਂ ਦਾ ਹੱਥ ਜੋੜ ਕੇ ਨਿੱਘਾ ਸਵਾਗਤ ਕੀਤਾ ਗਿਆ।