ਰੰਜਿਸ਼ ਦੇ ਚੱਲਦੇ ਹਥਿਆਰਬੰਦਾਂ ਨੇ ਨੌਜਵਾਨ ਉੱਪਰ ਕੀਤਾ ਹਮਲਾ
ਰੰਜਿਸ਼ ਦੇ ਚੱਲਦੇ ਹਥਿਆਰਬੰਦਾਂ ਨੇ ਨੌਜਵਾਨ ਉੱਪਰ ਕੀਤਾ ਹਮਲਾ
Publish Date: Mon, 17 Nov 2025 09:26 PM (IST)
Updated Date: Mon, 17 Nov 2025 09:28 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਰੰਜਿਸ਼ ਦੇ ਚੱਲਦੇ ਨੌਜਵਾਨ ਉੱਪਰ ਹਥਿਆਰਬੰਦਾਂ ਵੱਲੋਂ ਹਮਲਾ ਕਰਕੇ ਕੁੱਟਮਾਰ ਕੀਤੀ ਗਈ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਤੇ ਥਾਣਾ ਹੈਬੋਵਾਲ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਹਰਮੀਤ ਕਲੋਨੀ ਦੇ ਰਹਿਣ ਵਾਲੇ ਜਤਿਨ ਸ਼ਰਮਾ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜਮਾਂ ਰਾਜੂ ਸੋਫਾ, ਮੁਕਲ, ਰਾਜ ਉਰਫ ਛੋਟੂ, ਅੰਕਿਤ ਰਾਏ, ਵਿਕੀ, ਸੁਮਿਤ, ਵਿਜੇ ਅਤੇ ਉਨਾਂ ਦੇ ਅਣਪਛਾਤੇ ਸਾਥੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਤਿਨ ਸ਼ਰਮਾ ਮਤਾਬਕ ਵਾਰਦਾਤ ਵਾਲੇ ਦਿਨ ਉਹ ਵਿਜੇ ਨਗਰ ਖੋਖੇ ਤੇ ਖੜਾ ਚਾਹ ਪੀ ਰਿਹਾ ਸੀ, ਇਸ ਦੌਰਾਨ ਮੁਲਜਮ ਰਾਜੂ ਆਪਣੇ ਡੇਢ ਦਰਜਨ ਦੇ ਕਰੀਬ ਸਾਥੀਆ ਸਮੇਤ ਵੱਖ-ਵੱਖ ਵਾਹਨਾਂ ਤੇ ਸਵਾਰ ਹੋ ਕੇ ਮੌਕੇ ਤੇ ਪੁੱਜੇ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਹਮਲਾਵਰਾਂ ਨੇ ਆਉਂਦੇ ਹੀ ਮੁਦਈ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਮੁਲਜ਼ਮ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਓਮ ਪ੍ਰਕਾਸ਼ ਮੁਤਾਬਕ ਵਾਰਦਾਤ ਵਿੱਚ ਸ਼ਾਮਿਲ ਅਣਪਛਾਤਿਆਂ ਦੀ ਸ਼ਨਾਖਤ ਲਈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।