ਪਲਾਨਿੰਗ ਬੋਰਡ ਦੇ ਨਵ-ਨਿਯੁਕਤ ਮੈਂਬਰ ਤਜਿੰਦਰ ਸਿੰਘ ਮਿੱਠੂ ਨੇ ਸੰਭਾਲਿਆ ਚਾਰਜ
ਪਲਾਨਿੰਗ ਬੋਰਡ ਦੇ ਨਵ-ਨਿਯੁਕਤ ਮੈਂਬਰ ਤਜਿੰਦਰ ਸਿੰਘ ਮਿੱਠੂ ਨੇ ਸੰਭਾਲਿਆ ਚਾਰਜ
Publish Date: Tue, 20 Jan 2026 06:47 PM (IST)
Updated Date: Wed, 21 Jan 2026 04:13 AM (IST)

ਫੋਟੋ ਨੰਬਰ-15 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਹਲਕਾ ਸਾਹਨੇਵਾਲ ਦੇ ਸਾਬਕਾ ਬਲਾਕ ਪ੍ਰਧਾਨ ਤਜਿੰਦਰ ਸਿੰਘ ਮਿੱਠੂ ਦੀ ‘ਆਪ’ ਪ੍ਰਤੀ ਮਿਹਨਤ ਤੇ ਇਮਾਨਦਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪਲਾਨਿੰਗ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਨੂੰ ਦੇਖਦਿਆਂ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਰਬਨ ਜਤਿੰਦਰ ਖੰਗੂਰਾ ਵੱਲੋਂ ਬਚਤ ਭਵਨ ਲੁਧਿਆਣਾ ਵਿਖੇ ਨਵ-ਨਿਯੁਕਤ ਪਲਾਨਿੰਗ ਬੋਰਡ ਦੇ ਮੈਂਬਰ ਤਜਿੰਦਰ ਸਿੰਘ ਮਿੱਠੂ ਦੀ ਤਾਜਪੋਸ਼ੀ ਕਰਕੇ ਮਠਿਆਈ ਨਾਲ ਮੂੰਹ ਮਿੱਠਾ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਕਰਨ ਉਪਰੰਤ ਤਜਿੰਦਰ ਸਿੰਘ ਮਿੱਠੂ ਵੱਲੋਂ ਪਲਾਨਿੰਗ ਬੋਰਡ ਦੇ ਮੈਂਬਰ ਦਾ ਚਾਰਜ ਸੰਭਾਲਿਆ।ਇਸ ਨਿਯੁਕਤੀ ਤੇ ਆਪ ਪਾਰਟੀ ਦੀ ਸੀਨੀਅਰ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਦਰਸ਼ਨ ਸਿੰਘ ਧਾਲੀਵਾਲ ਅਤੇ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਸੋਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇ ਅਤੇ ਪਾਰਟੀ ਦੇ ਹਰ ਇੱਕ ਵਰਕਰ ਅਤੇ ਅਹੁਦੇਦਾਰ ਨੂੰ ਨਾਲ ਲੈਕੇ ਚੱਲੇਗਾ ਅਤੇ ਪਾਰਟੀ ਵੱਲੋਂ ਜੋ ਲੋਕ ਭਲਾਈ ਸਕੀਮਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਘਰ ਘਰ ਜਾ ਦੱਸਿਆ ਜਾਵੇਗਾ ਤਾਂ ਕਿ ਲੋਕ ਸਭਾ ਸਕੀਮਾਂ ਤੋਂ ਕੋਈ ਵੀ ਵਾਂਝਾ ਨਾ ਰਹਿ ਸਕੇ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਟ੍ਰੇਡ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ,ਓਮ ਪ੍ਰਕਾਸ਼ ਗੋਇਲ,ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ ਮੁੰਡੀਆਂ), ਬਲਾਕ ਪ੍ਰਧਾਨ ਕੁਲਦੀਪ ਸਿੰਘ ਐਰੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਸਤਵਿੰਦਰ ਸਿੰਘ ਹੈਪੀ ਸਾਹਨੇਵਾਲ, ਪ੍ਰਭਜੋਤ ਸਿੰਘ ਖਾਲਸਾ ਆਦਿ ਹਾਜ਼ਰ ਸਨ। ---