ਰੰਜਿਸ਼ਨ ਗੁਆਂਡੀਆਂ ਨੇ ਪਰਿਵਾਰ ’ਤੇ ਕੀਤਾ ਹਮਲਾ
ਰੰਜਿਸ਼ ਦੇ ਚਲਦੇ ਗਵਾਂਡੀਆਂ ਨੇ ਪਰਿਵਾਰ ਉੱਪਰ ਕੀਤਾ ਹਮਲਾ
Publish Date: Tue, 09 Dec 2025 11:06 PM (IST)
Updated Date: Wed, 10 Dec 2025 04:13 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਟਿੱਬਾ ਰੋਡ ਸਥਿਤ ਪੁਨੀਤ ਨਗਰ ਇਲਾਕੇ ’ਚ ਰਹਿਣ ਵਾਲੇ ਪਰਿਵਾਰ ’ਤੇ ਗਆਂਢੀਆਂ ਨੇ ਰੰਜਿਸ਼ ਕਾਰਨ ਹਮਲਾ ਕਰਕੇ ਪਰਿਵਾਰਕ ਮੈਂਬਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਪਰਿਵਾਰ ਦੀ ਪੀੜਤਾ ਆਸ਼ਾ ਰਾਣੀ ਦੇ ਬਿਆਨ ’ਤੇ ਉਨ੍ਹਾਂ ਦੇ ਗੁਆਂਢੀ ਅਖਿਲੇਸ਼ ਪਾਸਵਾਨ, ਅਮਨ ਠਾਕਰ ਤੇ ਰਾਮ ਪਰੋਸੀ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਆਸ਼ਾ ਰਾਣੀ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਬੱਚਿਆਂ ਸਮੇਤ ਘਰ ’ਚ ਮੌਜੂਦ ਸੀ। ਪੀੜਿਤਾ ਤੇ ਉਸ ਦਾ ਪਤੀ ਘਰ ਦੇ ਦਰਵਾਜ਼ੇ ’ਚ ਖੜ੍ਹ ਕੇ ਆਪਸ ’ਚ ਗੱਲਬਾਤ ਕਰ ਰਹੇ ਸਨ। ਪੀੜਿਤਾ ਨੇ ਦੱਸਿਆ ਕਿ ਜਦੋਂ ਉਹ ਆਪਸ ’ਚ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਗਆਂਢ ’ਚ ਰਹਿਣ ਵਾਲੇ ਅਖਿਲੇਸ਼ ਪਾਸਵਾਨ ਤੇ ਹੋਰਾਂ ਨੇ ਉਸ ਦੇ ਪਤੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਦ ਉਸ ਨੇ ਗੁਆਂਢੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੋਨਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਵਧਦੀ ਦੇਖ ਕੇ ਪੀੜਤ ਪਰਿਵਾਰ ਦੇ ਮੈਂਬਰ ਆਪਣੇ ਘਰ ਅੰਦਰ ਵਾਪਸ ਚਲੇ ਗਏ ਪਰ ਮੁਲਜਮਾਂ ਨੇ ਉਨ੍ਹਾਂ ਦੇ ਘਰ ਬਾਹਰ ਆ ਕੇ ਉੱਚੀ ਉੱਚੀ ਗਾਲੀ-ਗਲੋਚ ਸ਼ੁਰੂ ਕੀਤਾ ਤੇ ਮੁੱਖ ਗੇਟ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਗੇਟ ਦਾ ਕੁੰਡਾ ਤੋੜ ਕੇ ਮੁਲਜ਼ਮ ਜਬਰੀ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ ਤੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਮਗਰੋਂ ਮੁਲਜ਼ਮਾਂ ਨੇ ਘਰ ਅੰਦਰ ਖੜ੍ਹੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਮੁਤਾਬਕ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।