8 ਸਾਲ ਦੇ ਨਾਬਾਲਿਗ ਲੜਕੇ ਨਾਲ ਗੁਆਂਢੀ ਨੇ ਕੀਤੀ ਬਦਫੈਲੀ
8 ਸਾਲ ਦੇ ਨਾਬਾਲਿਗ ਲੜਕੇ ਨਾਲ ਗੁਆਂਢੀ ਨੇ ਕੀਤੀ ਬਦਫੈਲੀ
Publish Date: Mon, 15 Dec 2025 08:11 PM (IST)
Updated Date: Mon, 15 Dec 2025 08:12 PM (IST)

-ਪਤੰਗ ਦੇਣ ਬਹਾਨੇ ਘਰ ਦੀ ਛੱਤ ਤੇ ਲਿਜਾ ਕੇ ਕੀਤੀ ਘਿਨਾਉਣੀ ਹਰਕਤ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲਾਦੀਆ ਕਲਾਂ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਮਹਿਜ 8 ਸਾਲਾਂ ਦੇ ਮਾਸੂਮ ਬੱਚੇ ਨਾਲ ਮੁਹੱਲੇ ਵਿੱਚ ਰਹਿਣ ਵਾਲੇ ਨੌਜਵਾਨ ਲੜਕੇ ਨੇ ਬਦਫੈਲੀ ਕੀਤੀ। ਪੀੜਤ ਬੱਚੇ ਦੀ ਤਬੀਅਤ ਵਿਗੜੀ, ਤਾਂ ਵਾਰਦਾਤ ਦਾ ਪਰਿਵਾਰ ਨੂੰ ਪਤਾ ਲੱਗਾ ਅਤੇ ਫਿਰ ਉਕਤ ਮਾਮਲਾ ਥਾਣਾ ਹੈਬੋਵਾਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਨੇ ਪੀੜਿਤ ਨਾਬਾਲਿਗ ਲੜਕੇ ਦੇ ਪਿਤਾ ਦੇ ਬਿਆਨ ਉੱਪਰ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮ ਖਿਲਾਫ ਸੰਗੀਨ ਦੋਸਾਂ ਅਧੀਨ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੀੜਿਤ ਬੱਚੇ ਦੇ ਪਿਤਾ ਮੁਤਾਬਕ ਉਸ ਦੇ ਕਰੀਬ 8 ਸਾਲ ਦੇ ਬੇਟੇ ਦੇ ਗੁਪਤ ਅੰਗ ਵਿੱਚ ਕਾਫੀ ਦਰਦ ਹੋ ਰਿਹਾ ਸੀ। ਬੱਚੇ ਨੇ ਆਪਣੀ ਤਕਲੀਫ਼ ਬਾਰੇ ਪਿਤਾ ਨੂੰ ਦੱਸਿਆ, ਤਾਂ ਉਨ੍ਹਾਂ ਬੱਚੇ ਦੇ ਪਹਿਨੇ ਕੱਪੜਿਆਂ ਦੀ ਜਾਂਚ ਕੀਤੀ। ਬੱਚੇ ਦੇ ਪਾਏ ਹੋਏ ਪਜਾਮੇ ਦੇ ਕਈ ਥਾਂ ’ਤੇ ਖੂਨ ਲੱਗਾ ਹੋਣ ’ਤੇ ਉਨ੍ਹਾਂ ਬੱਚੇ ਨੂੰ ਇਸ ਬਾਰੇ ਪੁੱਛਿਆ , ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਬੱਚੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਦੂਸਰੀ ਗਲੀ ਵਿੱਚ ਅਰਸ਼ ਨਾਮ ਦੇ ਨੌਜਵਾਨ ਨੇ ਉਸ ਨੂੰ ਪਤੰਗ ਦੇਣ ਦਾ ਲਾਲਚ ਦਿੱਤਾ ਅਤੇ ਆਪਣੇ ਨਾਲ ਆਪਣੇ ਘਰ ਲੈਗਿਆ। ਘਰ ਦੇ ਉੱਪਰ ਬਣੇ ਕਮਰੇ ਵਿੱਚ ਲਿਜਾ ਕੇ ਉਕਤ ਲੜਕੇ ਨੇ ਉਸ ਨਾਲ ਬਦਫੈਲੀ ਕੀਤੀ। ਇਸ ਵਾਰਦਾਤ ਦਾ ਪਤਾ ਲੱਗਣ ’ਤੇ ਉਨਾ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਹੈਬੋਵਾਲ ਪੁਲਿਸ ਕੋਲ ਦਰਜ ਕਰਵਾ ਦਿੱਤੀ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਪੀੜਤ ਦੇ ਪਿਤਾ ਦੇ ਬਿਆਨ ਉੱਪਰ ਮੂਲ ਰੂਪ ਵਿੱਚ ਰਾਮਗੜ੍ਹ ਫਿਲੌਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਉਰਫ ਅਰਸ਼ ਖਿਲਾਫ਼ ਪੌਸਕੋ ਐਕਟ ਅਧੀਨ ਪਰਚਾ ਦਰਜ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੇ ਦੀ ਮੈਡੀਕਲ ਜਾਂਚ ਕਰਵਾ ਕੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।