ਪੰਜਾਬ ਪੱਧਰੀ ਕਰਾਟੇ ਮੁਕਾਬਲਿਆਂ 'ਚ ਨਵਦੀਪ ਕੌਰ ਰਹੀ ਅੱਵਲ
ਪੰਜਾਬ ਪੱਧਰੀ ਕਰਾਟੇ ਮੁਕਾਬਲਿਆਂ 'ਚ ਨਵਦੀਪ ਕੌਰ ਰਹੀ ਅਵੱਲ
Publish Date: Mon, 19 Jan 2026 06:51 PM (IST)
Updated Date: Tue, 20 Jan 2026 04:13 AM (IST)

ਲਲੌੜੀ ਕਲਾਂ ਸਕੂਲ ਦੀ ਵਿਦਿਆਰਥਣ ਪੰਜਾਬ ’ਚੋਂ ਪਹਿਲੇ ਸਥਾਨ ਤੇ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲੌੜੀ ਕਲਾਂ ਦੀ ਵਿਦਿਆਰਥਣ ਨਵਦੀਪ ਕੌਰ ਨੇ ਪੰਜਾਬ ਸਟੇਟ ਪੱਧਰ ਤੇ ਸਪੋਰਟਸ ਕਰਾਟੇ ਔਰਗਨਾਈਜੇਸ਼ਨ ਪੰਜਾਬ ਵੱਲੋਂ ਸੁਨਾਮ(ਜ਼ਿਲ੍ਹਾ ਸੰਗਰੂਰ) ਵਿਖੇ ਆਯੋਜਿਤ ਪੰਜਾਬ ਸਟੇਟ ਚੈਂਪੀਅਨਸ਼ਿਪ 2026 ਵਿੱਚ 53 ਕਿਲੋ ਭਾਰ ਜੂਨੀਅਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ। ਇਹ ਵਿਦਿਆਰਥਣ ਹੁਣ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ। ਸਕੂਲ ਪ੍ਰਿੰਸੀਪਲ ਪ੍ਰਦੀਪ ਸਿੰਘ ਰੰਧਾਵਾ ਨੇ ਵਿਦਿਆਰਥਣ , ਕਰਾਟੇ ਕੋਚ ਸ੍ਰੀ ਰਾਜੇਸ਼ ਜੋਸ਼ੀ,ਸ਼੍ਰੀਮਤੀ ਅੰਜੂ ਬਾਲਾ ਇੰਗਲਿਸ਼ ਮਿਸਟ੍ਰੈੱਸ, ਸ੍ਰੀ ਰਾਜੀਵ ਕੁਮਾਰ ਡੀਪੀਈ, ਵਿਦਿਆਰਥਣ ਦੇ ਪਿਤਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਗੁਰਮੀਤ ਸਿੰਘ, ਸਮੂਹ ਕਮੇਟੀ ਮੈਂਬਰ,ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ ਲਲੌੜੀ ਕਲਾਂ, ਸਮੂਹ ਸਟਾਫ ਅਤੇ ਇਲਾਕਾ ਨਿਵਾਸੀਆਂ ਨੂੰ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ । ਪ੍ਰਿੰਸੀਪਲ ਨੇ ਕਿਹਾ ਕਿ ਧੀਆਂ ਪੜ੍ਹਾਈ ,ਖੇਡਾਂ, ਅਤੇ ਹੋਰ ਚੰਗੇ ਖੇਤਰਾਂ ਵਿੱਚ ਮੱਲਾਂ ਮਾਰ ਕੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਮਾਪਿਆਂ ਨੂੰ ਆਪਣੀ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਵਿਦਿਆਰਥਣ ਨਵਦੀਪ ਕੌਰ ਦਾ ਪਿੰਡ ਲਲੌੜੀ ਕਲਾਂ ਦੀ ਪੰਚਾਇਤ , ਸਕੂਲ ਸਟਾਫ ,ਸਕੂਲ ਮੈਨੇਜਮੈਂਟ ਕਮੇਟੀ ਅਤੇ ਮੋਹਤਬਰ ਸੱਜਣਾਂ ਵੱਲੋਂ ਭਲਕੇ ਸਨਮਾਨਿਤ ਕੀਤਾ ਜਾਵੇਗਾ।