ਡਾ. ਗੁਰਚਰਨ ਕੌਰ ਕੋਚਰ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ
ਨੈਸ਼ਨਲ ’ਤੇ ਸਟੇਟ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ
Publish Date: Tue, 02 Dec 2025 07:52 PM (IST)
Updated Date: Wed, 03 Dec 2025 04:12 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਮਾਲਵਾ ਪੰਜਾਬੀ ਸਾਹਿਤ ਸਭਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਪ੍ਰੋ. ਗੁਰਬਚਨ ਸਿੰਘ ਤਾਂਘੀ ਦੀ ਯਾਦ ’ਚ ਤੇ ਬਲਦੇਵ ਸਿੰਘ ਸੰਧੂ ਨੂੰ ਸਮ੍ਰਪਿਤ ਕਰਵਾਏ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦੌਰਾਨ ਨੈਸ਼ਨਲ ਤੇ ਸਟੇਟ ਅਵਾਰਡੀ, ਪ੍ਰਸਿੱਧ ਗ਼ਜ਼ਲਗੋ ਲੁਧਿਆਣਾ ਨਿਵਾਸੀ ਡਾ. ਗੁਰਚਰਨ ਕੌਰ ਕੋਚਰ ਨੂੰ ਉਨ੍ਹਾਂ ਵੱਲੋਂ ਸਿਖਿਆ, ਸਾਹਿਤ ਤੇ ਸਮਾਜ-ਸੇਵਾ ਦੇ ਖੇਤਰ ’ਚ ਕੀਤੇ ਕਾਰਜਾਂ ਸਦਕਾ ਜੀਵਨ ਭਰ ਦੀਆਂ ਉਪਲੱਬਧੀਆਂ ਲਈ ਪ੍ਰਭਜੋਤ ਕੌਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ’ਚ ਪੁਰਸਕਾਰ ਚਿੰਨ੍ਹ, ਸ਼ੋਭਾ ਪੱਤਰ, ਸੁੰਦਰ ਦੁਸ਼ਾਲਾ ਤੇ ਕੁੱਝ ਨਕਦ ਰਾਸ਼ੀ ਸ਼ਾਮਲ ਹੈ। ਡਾ. ਗੁਰਚਰਨ ਕੌਰ ਕੋਚਰ ਨੇ ਖੁਸ਼ੀ ਭਰੇ ਲਹਿਜ਼ੇ ’ਚ ਦੱਸਿਆ ਕਿ ਪ੍ਰਭਜੋਤ ਕੌਰ ਆਪਣੇ ਸਮਿਆਂ ਦੀ ਸੁਪ੍ਰਸਿੱਧ ਕਵਿੱਤਰੀ, ਕਹਾਣੀਕਾਰ, ਨਾਵਲਕਾਰ ਤੇ ਬਾਲ ਗੀਤ ਲਿਖਣ ਵਾਲੀ ਬਹੁ-ਵਿਧਾਵੀ ਲੇਖਕਾ ਸੀ। ਉਸ ਮਹਾਨ ਤੇ ਨੇਕ ਸ਼ਖਸ਼ੀਅਤ ਦੇ ਨਾਂ ’ਤੇ ਉਨ੍ਹਾਂ ਨੂੰ ਐਵਾਰਡ ਮਿਲਣਾ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਪੁਰਸਕਾਰ ਨੇ ਉਨ੍ਹਾਂ ਦੀ ਕਲਮ ਨੂੰ ਭਰਪੂਰ ਊਰਜਾ ਦਿੱਤੀ ਹੈ ਕਿ ਉਹ ਭਵਿੱਖ ’ਚ ਉਨ੍ਹਾਂ ਦੇ ਦਰਸਾਏ ਹੋਏ ਮਾਰਗ ’ਤੇ ਚੱਲਦੇ ਹੋਏ ਸਾਹਿਤ ਤੇ ਸਮਾਜ-ਸੇਵਾ ਦੇ ਖੇਤਰ ’ਚ ਹੋਰ ਵੀ ਸੁਹਿਰਦਤਾ ਨਾਲ ਆਪਣੇ ਫਰਜ਼ ਨਿਭਾਉਂਣ ਦਾ ਯਤਨ ਕਰਨ।