ਮੁੱਲਾਂਪੁਰ ਦਾਖਾ: ਡਿਊਟੀ 'ਤੇ ਤਾਇਨਾਤ ਪੁਲਿਸ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ, ਹਾਦਸਾ ਜਾਂ ਖ਼ੁਦਕੁਸ਼ੀ?
ਸਥਾਨਕ ਕਸਬੇ ਵਿੱਚ ਗੋਲੀ ਲੱਗਣ ਕਾਰਨ ਇੱਕ ਪੁਲਿਸ ਕਾਂਸਟੇਬਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਨੁਜ ਮਸੀਹ (ਉਮਰ ਕਰੀਬ 24-25 ਸਾਲ) ਵਜੋਂ ਹੋਈ ਹੈ। ਕਾਂਸਟੇਬਲ ਅਨੁਜ ਮਸੀਹ ਦੀ ਗਰਦਨ ਦੇ ਕੋਲ ਗੋਲੀ ਲੱਗੀ ਸੀ।
Publish Date: Sat, 31 Jan 2026 12:08 PM (IST)
Updated Date: Sat, 31 Jan 2026 12:09 PM (IST)

ਮੁੱਲਾਂਪੁਰ ਦਾਖਾ (ਸੁਰਿੰਦਰ ਅਰੋੜਾ): ਸਥਾਨਕ ਕਸਬੇ ਵਿੱਚ ਗੋਲੀ ਲੱਗਣ ਕਾਰਨ ਇੱਕ ਪੁਲਿਸ ਕਾਂਸਟੇਬਲ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਨੁਜ ਮਸੀਹ (ਉਮਰ ਕਰੀਬ 24-25 ਸਾਲ) ਵਜੋਂ ਹੋਈ ਹੈ। ਕਾਂਸਟੇਬਲ ਅਨੁਜ ਮਸੀਹ ਦੀ ਗਰਦਨ ਦੇ ਕੋਲ ਗੋਲੀ ਲੱਗੀ ਸੀ।
ਗੈਂਗਸਟਰ ਦੀ ਧਮਕੀ ਕਾਰਨ ਸ਼ੋਰੂਮ 'ਤੇ ਸੀ ਡਿਊਟੀ
ਅਨੁਜ ਮਸੀਹ ਇਸ ਸਮੇਂ ਇੱਕ ਲਗਜ਼ਰੀ ਕਾਰਾਂ ਦੇ ਸ਼ੋਰੂਮ ਵਿੱਚ ਸੁਰੱਖਿਆ ਡਿਊਟੀ 'ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ੋਰੂਮ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਵੱਲੋਂ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਅਨੁਜ ਦੀ ਡਿਊਟੀ ਉੱਥੇ ਲਗਾਈ ਗਈ ਸੀ।
ਕਾਰ ਵਿੱਚ ਬੈਠਿਆਂ ਚੱਲੀ ਗੋਲੀ
ਜਾਣਕਾਰੀ ਅਨੁਸਾਰ, ਅਨੁਜ ਆਪਣੇ ਸਾਥੀਆਂ ਨਾਲ ਸ਼ੋਰੂਮ ਦੇ ਬਾਹਰ ਸੁਰੱਖਿਆ ਡਿਊਟੀ 'ਤੇ ਸੀ। ਅੱਜ ਦੇਰ ਰਾਤ ਜਦੋਂ ਉਹ ਸ਼ੋਰੂਮ ਦੇ ਬਾਹਰ ਆਪਣੀ ਕਾਰ ਵਿੱਚ ਬੈਠਾ ਸੀ, ਤਾਂ ਅਚਾਨਕ ਗੋਲੀ ਚੱਲ ਗਈ ਜੋ ਉਸ ਦੀ ਗਰਦਨ ਦੇ ਕੋਲ ਜਾ ਲੱਗੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੋਲੀ ਅਨੁਜ ਦੇ ਆਪਣੇ ਹਥਿਆਰ ਤੋਂ ਹੀ ਚੱਲੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਜਦੋਂ ਇਸ ਸਬੰਧੀ ਡੀ.ਐੱਸ.ਪੀ. ਵਰਿੰਦਰਜੀਤ ਸਿੰਘ ਖੋਸਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਪੁਲਿਸ ਅਧਿਕਾਰੀਆਂ ਦਾ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸੱਚਾਈ ਸਪੱਸ਼ਟ ਹੋ ਸਕੇਗੀ।
ਪਿਤਾ ਦੀ ਮੌਤ ਤੋਂ ਬਾਅਦ ਮਿਲੀ ਸੀ ਨੌਕਰੀ
ਮ੍ਰਿਤਕ ਅਨੁਜ ਮਸੀਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲੱਖਾ ਕਲਾਂ ਦਾ ਰਹਿਣ ਵਾਲਾ ਸੀ। ਉਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਇਹ ਨੌਕਰੀ ਸੰਭਾਲੀ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ ਅਤੇ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਹੈ।