ਡੀਏਵੀ ਸਕੂਲ ’ਚ ਹੋਈਆਂ ਖੇਡਾਂ ’ਚ 300 ਤੋਂ ਵੱਧ ਖਿਡਾਰਨਾਂ ਨੇ ਲਿਆ ਹਿੱਸਾ
ਡੀਏਵੀ ਸਕੂਲ ਵਿਚ ਹੋਈਆਂ ਖੇਡਾਂ ਵਿਚ 300 ਤੋਂ ਵੱਧ ਖਿਡਾਰਨਾਂ ਨੇ ਲਿਆ ਹਿੱਸਾ
Publish Date: Mon, 01 Dec 2025 07:24 PM (IST)
Updated Date: Mon, 01 Dec 2025 07:26 PM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ‘ਖੇਲੋ ਇੰਡੀਆ’ ਲੀਗ ਅੰਤਰਗਤ ਅਸ਼ਮਿਤਾ ਕਿੱਕ ਬਾਕਸਿੰਗ ਵਿਮੈਨ ਮੈਚ ਵਿੱਚ ਭਾਗ ਲੈਣ ਲਈ ਡੀਏਵੀ ਜਗਰਾਓਂ ਵਿਖੇ ਪਹੁੰਚੀਆਂ 300 ਤੋਂ ਵੱਧ ਖਿਡਾਰਨਾਂ ਪੁੱਜੀਆਂ। ਪਿ੍ਰੰਸੀਪਲ ਸਾਹਿਬ ਵੇਦ ਵਰਤ ਪਲਾਹ ਨੇ ਦੱਸਿਆ ਕਿ ਸਾਈਂ ਸਪੋਰਟਸ ਅਥਾਰਿਟੀ ਇੰਡੀਆ ਵੱਲੋਂ ‘ਖੇਲੋ ਇੰਡੀਆ ਖੇਲੋ ਅਸ਼ਮਿਤਾ ਕਿੱਕ ਬਾਕਸਿੰਗ ਵਿਮੈਨ ਲੀਗ ਡੀਏਵੀ ਸੈਂਟਨਰੀ ਪਬਲਿਕ ਸਕੂਲ, ਜਗਰਾਓਂ ਵਿਖੇ ਕਰਵਾਏ ਗਏ। ਇਸ ਲੀਗ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਲਗਭਗ 300 ਖਿਡਾਰਨਾਂ ਨੇ ਵੱਖ-ਵੱਖ ਵੇਟ ਕੈਟਾਗਰੀ ਵਿੱਚ ਭਾਗ ਲਿਆ। ਇਸ ਕਿੱਕ ਬਾਕਸਿੰਗ ਲੀਗ ਦੀ ਓਪਨਿੰਗ ਐੱਲਐੱਮਸੀ ਮੈਂਬਰ ਰਾਜ ਕੁਮਾਰ ਭੱਲਾ ਅਤੇ ਪਿ੍ਰੰਸੀਪਲ ਡਾਕਟਰ ਵੇਦ ਵਰਤ ਪਲਾਹ ਵੱਲੋਂ ਜੋਤ ਜਲਾ ਕੀਤੀ ਗਈ। ਅੱਜ ਦੀ ਇਸ ਕਿੱਕ- ਬਾਕਸਿੰਗ ਮੁਕਾਬਲੇ ਵਿੱਚ ਖਿਡਾਰਨਾਂ ਨੇ ਆਪਣੇ ਸ਼ਾਨਦਾਰ ਜੌਹਰ ਦਿਖਾਉਂਦੇ ਹੋਏ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਆਪਣੇ -ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਕੈਟਾਗਰੀ ਯੰਗਰ ਕੈਂਡੀਡੇਟ -28 ਕਿੱਲੋ ਵਿੱਚ ਭਾਵਿਕਾ ਹੁਸ਼ਿਆਰਪੁਰ ਨੇ ਗੋਲਡ ਮੈਡਲ, ਰਾਜਵੰਤ ਕੌਰ ਫ਼ਰੀਦਕੋਟ ਨੇ ਸਿਲਵਰ ਮੈਡਲ ਅਤੇ ਅਵਨੀਤ ਕੌਰ ਪਟਿਆਲਾ, ਰਵਨੀਤ ਕੌਰ ਲੁਧਿਆਣਾ ਦੋਨਾਂ ਖਿਡਾਰਨਾਂ ਨੇ ਬਰੋਨਜ਼ ਮੈਡਲ ਜਦਕਿ ਹੇਮਾ ਸ਼ਹੀਦ ਭਗਤ ਸਿੰਘ ਨਗਰ ਨੇ ਗੋਲਡ ਮੈਡਲ ਹਾਸਿਲ ਕੀਤਾ। ਪਲਕਪ੍ਰੀਤ ਕੌਰ ਫ਼ਰੀਦਕੋਟ ਨੇ ਸਿਲਵਰ ਮੈਡਲ ਹਾਸਿਲ ਕੀਤਾ। ਸੁਮਿੱਤਰਾ ਫ਼ਰੀਦਕੋਟ ਅਤੇ ਪਾਇਲ ਫ਼ਰੀਦਕੋਟ ਨੇ ਬਰੋਨਜ਼ ਮੈਡਲ ਹਾਸਿਲ ਕੀਤਾ। ਅਲਕਾ ਫ਼ਰੀਦਕੋਟ ਨੇ ਗੋਲਡ ਮੈਡਲ, ਮੰਨਤਪ੍ਰੀਤ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਸਿਲਵਰ ਮੈਡਲ, ਅਵਲਨੂਰ ਕੌਰ ਲੁਧਿਆਣਾ ਅਤੇ ਅਰਪਨਜੋਤ ਕੌਰ ਸੰਗਰੂਰ ਨੇ ਬਰੋਨਜ਼ ਮੈਡਲ ਹਾਸਿਲ ਕੀਤਾ। ਰਣਦੀਪ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਗੋਲਡ ਮੈਡਲ, ਬਾਣੀ ਭਗਤ ਲੁਧਿਆਣਾ ਨੇ ਸਿਲਵਰ ਮੈਡਲ, ਗਰੀਮਾ ਸ਼ਰਮਾ ਹੁਸ਼ਿਆਰਪੁਰ ਅਤੇ ਕ੍ਰਿਤਿਕਾ ਫ਼ਰੀਦਕੋਟ ਨੇ ਬਰੋਨਜ਼ ਮੈਡਲ ਹਾਸਿਲ ਕੀਤਾ। ਸੁਚਿੱਤਰਾ ਸਿੰਘ ਲੁਧਿਆਣਾ ਨੇ ਗੋਲਡ ਮੈਡਲ ਸਰਗੁਣ ਕੌਰ ਪਟਿਆਲਾ ਨੇ ਸਿਲਵਰ ਮੈਡਲ, ਰਮਨਦੀਪ ਕੌਰ ਫ਼ਰੀਦਕੋਟ ਅਤੇ ਹਰਮੀਨ ਕੌਰ ਫ਼ਰੀਦਕੋਟ ਨੇ ਬਰੋਨਜ਼ ਮੈਡਲ ਹਾਸਿਲ ਕੀਤਾ। ਕਾਰਵੀ ਸਚਦੇਵਾ ਲੁਧਿਆਣਾ ਨੇ ਗੋਲਡ ਮੈਡਲ, ਜੈਸਨਾਨੀ ਲੁਧਿਆਣਾ ਨੇ ਸਿਲਵਰ ਮੈਡਲ, ਮਾਨਵੀ ਅਤੇ ਰੁਸ਼ਨੂਰਪ੍ਰੀਤ ਕੌਰ ਫ਼ਰੀਦਕੋਟ ਨੇ ਬਰੋਨਜ਼ ਮੈਡਲ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਐੱਲਐੱਮਸੀ ਮੈਂਬਰ ਅਸ਼ਵਨੀ ਸਿੰਗਲਾ ਅਤੇ ਪਿ੍ਰੰਸੀਪਲ ਡਾਕਟਰ ਵੇਦ ਵਰਤ ਪਲਾਹ ਵੱਲੋਂ ਤਗਮੇ ਪਹਿਨਾਏ ਗਏ। ਇਸ ਸਮੇਂ ਡੀਪੀਈ ਹਰਦੀਪ ਸਿੰਘ, ਡੀਪੀਈ. ਸੁਰਿੰਦਰ ਪਾਲ ਵਿੱਜ, ਡੀਪੀਈ ਸੁਰਿੰਦਰ ਕੌਰ ਤੂਰ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਡੀਪੀਈ ਮੌਜੂਦ ਸਨ।