ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮੀਟਿੰਗ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Tue, 27 Jan 2026 08:10 PM (IST)
Updated Date: Wed, 28 Jan 2026 04:13 AM (IST)
ਕਿਰਨਵੀਰ ਮਾਂਗਟ, ਪੰਜਾਬੀ ਜਾਗਰਣ, ਕੁਹਾੜਾ : ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਾਈ ਮਿੱਤ ਸਿੰਘ ਹਾਲ ਲਾਟੋਂ ਰੋਡ ਵਿਖੇ ਹਰਬੰਸ ਸਿੰਘ ਰਾਏ ਅਤੇ ਰਜਿੰਦਰ ਕੌਰ ਪੰਨੂ ਦੀ ਪ੍ਰਧਾਨਗੀ ਹੇਠ ਹੋਈ। ਸੁਭਾਸ਼ ਬਜਾਜ ਨੇ ਸਾਹਿਤ , ਕਿਤਾਬਾਂ ਪੰਜਾਬੀ ਭਾਸ਼ਾ ਅਤੇ 1947 ਦੀ ਵੰਡ ਬਾਰੇ ਵਿਚਾਰ ਸਾਂਝੇ ਕੀਤੇ । ਰਚਨਾਵਾਂ ਦੇ ਦੌਰ ਦੇ ਵਿੱਚ ਜੱਗਾ ਜਮਾਲਪੁਰੀ ਨੇ ਜੀਹਨੂੰ ਲੋਕ ਆਖਦੇ ਨੇ ਮਾਂ, ਰਜਿੰਦਰ ਕੌਰ ਪੰਨੂ ਨੇ ਅੱਜ ਦੇ ਬੰਦੇ, ਹਰਬੰਸ ਸਿੰਘ ਰਾਏ ਨੇ ਆਵੋ ਚਿੜੀਓ, ਜੋਰਾਵਰ ਸਿੰਘ ਪੰਛੀ ਨੇ ਮਹਿਕਦੇ ਗੁਲਜ਼ਾਰ ਨੂੰ, ਨੇਤਰ ਸਿੰਘ ਨੇਤਰ ਨੇ ਕਲਮ ਮੇਰੀ, ਬਲਬੀਰ ਸਿੰਘ ਬੱਬੀ ਨੇ ਘਰ ਦਾ ਭੇਤੀ, ਦਰਸ਼ਨ ਸਿੰਘ ਭਾਗਪੁਰੀ ਨੇ ਹਾਲ ਪੰਜਾਬ ਦਾ, ਗੀਤਕਾਰ ਕਰਨੈਲ ਸਿਵੀਆ ਨੇ ਚਿੜੀਆਂ ਮਰ ਜਾਣੀਆਂ, ਮਨਜੀਤ ਸਿੰਘ ਰਾਗੀ ਨਕਲੀ, ਗੁਰਸੇਵਕ ਸਿੰਘ ਢਿੱਲੋ ਨੇ ਗਰਕ ਗਏ ਨੇ, ਬਲਵੰਤ ਸਿੰਘ ਵਿਰਕ ਨੇ ਪੋਹ ਮਹੀਨਾ, ਲਖਵੀਰ ਸਿੰਘ ਲੱਭਾ ਨੇ ਜ਼ਹਿਰਾਂ ਰਚਨਾ ਪੇਸ਼ ਕੀਤੀ। ਮੀਟਿੰਗ ਦਾ ਸੰਚਾਲਨ ਕਹਾਣੀਕਾਰ ਤਰਨ ਬੱਲ ਨੇ ਕੀਤਾ। ਗੁਰਸੇਵਕ ਸਿੰਘ ਢਿੱਲੋ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।