ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮਹੀਨਾਵਾਰ ਮੀਟਿੰਗ
ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Mon, 19 Jan 2026 06:53 PM (IST)
Updated Date: Tue, 20 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮਹੀਨਾਵਾਰ ਮੀਟਿੰਗ ਏਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਅਤੇ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਵੱਲੋਂ ਕੀਤੀ ਗਈ ।ਇਸ ਮੀਟਿੰਗ ਵਿੱਚ ਆਏ ਸਾਰੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਨੂੰ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਵੱਲੋਂ ਖੁਸ਼ਖਬਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਰਜਿਸਟਰ ਕਰਵਾ ਲਈ ਗਈ ਹੈ । ਇਸ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਸੁੱਖਵਿੰਦਰ ਸਿੰਘ ਬਿੱਟੂ ਖੰਨੇਵਾਲਾ ਵੱਲੋਂ ਧਾਰਮਿਕ ਗੀਤ ਉਸ ਤੋਂ ਬਾਅਦ ਗੱਭਰੂ ਦੀ ਟੌਰ ਹੁੰਦੀ ਪੱਗ ਨਾਲ ਜੀ ਸੁਣਾ ਕੇ ਵਾਹ ਵਾਹ ਖੱਟੀ, ਮਨਦੀਪ ਸਿੰਘ ਮਾਣਕੀ ਨੇ ਕਵਿਤਾ ਸਾਰੀ ਉਮਰ ਨੀ ਮਾਏਂ ,ਨੇਤਰ ਸਿੰਘ ਮੁੱਤੋਂ ਪਸ਼ੂ ਬਿਰਤੀ ਖੁੱਲੀ ਕਵਿਤਾ, ਨੌਜਵਾਨ ਗਾਇਕ ਅਵਤਾਰ ਸਿੰਘ ਖਰੇ ਨੇ ਗੀਤ, ਨਰੇਸ਼ ਨਿਮਾਣਾ ਵੱਲੋਂ ਗਜ਼ਲ ਸੁਣਾ ਕੇ ਆਪਣੀ ਸਰਦਾਰੀ ਬਰਕਰਾਰ ਰੱਖੀ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਵੱਲੋਂ ਪਖੰਡਵਾਦ ਦੇ ਵਿਰੋਧ ਵਿੱਚ ਗੀਤ ਗੁਰੂ ਜੀ ਨਾਲ ਧੋਖਾ, ਨਰਿੰਦਰ ਸਿੰਘ ਮਣਕੂ ਵੱਲੋਂ ਗੀਤ ਚੜ੍ਹਦੀ ਕਲਾਂ ਨੂੰ ਸਲਾਮਾ, ਮਨਜੀਤ ਸਿੰਘ ਧੰਜਲ ਵੱਲੋਂ ਵਾਰ ਸਰਦਾਰ ਹਰੀ ਸਿੰਘ ਨਲੂਆ ਦੀ ਗਾ ਕੇ ਹਾਜਰੀਨ ਵਿੱਚ ਜੋਸ਼ ਭਰ ਦਿੱਤਾ, ਗੁਰੀ ਤੁਰਮਰੀ ਤੁਰਮਰੀ ਵੱਲੋਂ ਗੀਤ ਪੰਜਾਬੀ ਮਾਂ ਬੋਲੀ, ਕਿਰਨਦੀਪ ਸਿੰਘ ਕੁਲਾਰ ਵੱਲੋਂ ਲੋਕ ਗਾਥਾ ਸੁੱਚਾ ਸੂਰਮਾ, ਅਵਤਾਰ ਸਿੰਘ ਉਟਾਲਾਂ ਵੱਲੋਂ ਗੀਤ ਕੈਂਠੇ ਵਾਲਾ, ਸੁਖਵਿੰਦਰ ਸਿੰਘ ਭਾਦਲਾ ਵੱਲੋਂ ਧੀ ਦਾ ਦਰਦ ਗੀਤ ਸੁਣਾਇਆ। ਸੱਥ ਦੀ ਕਾਰਵਾਈ ਗੁਰਪ੍ਰੀਤ ਸਿੰਘ ਗੁਰੀ ਤੁਰਮਰੀ ਵੱਲੋਂ ਬਾਖੂਬੀ ਢੰਗ ਨਾਲ ਚਲਾਈ ਗਈ। ਸੁਣਾਈਆਂ ਗਈਆਂ ਸਾਰੀਆਂ ਰਚਨਾਵਾਂ ਉੱਤੇ ਸੁਚਾਰੂ ਢੰਗ ਨਾਲ ਚਰਚਾ ਕੀਤੀ ਗਈ। ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਵੱਲੋਂ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।