ਵਿਧਾਇਕ ਸਿੱਧੂ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਫੇਜ਼-1 'ਚ ਵਿਕਾਸ ਕਾਰਜਾਂ ਦਾ ਉਦਘਾਟਨ
Publish Date: Tue, 09 Dec 2025 11:33 PM (IST)
Updated Date: Wed, 10 Dec 2025 04:13 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਕਿਸੇ ਵੀ ਇਲਾਕੇ ਨੂੰ ਵਿਕਾਸ ਵਹੀਣਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਹਲਕਾ ਨਿਵਾਸੀਆਂ ਚੋਣਾਂ ਸਮੇਂ ਕੀਤੇ ਇਕ ਇਕ ਵਾਅਦੇ ਨੂੰ ਪਰਾ ਕੀਤਾ ਜਾ ਰਿਹਾ ਹੈ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਫੇਜ਼-1 ਮਾਰਕੀਟ ਵਿਖੇ ਕਰੀਬ 98.25 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਬਣਾਉਣ ਅਤੇ ਸਾਈਡ ਗਰਿੱਲ ਤੇ ਟਾਈਲਾਂ ਲਾਉਣ ਦੇ ਕੰਮ ਦਾ ਉਦਘਾਟਨ ਕਰਨ ਸਮੇਂ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਮਾਰਕੀਟ ਪ੍ਰਧਾਨ ਭੁਪਿੰਦਰ ਸਿੰਘ ਬਸੰਤ, ਚੇਅਰਮੈਨ ਜਸਬੀਰ ਸਿੰਘ ਜੱਸਲ, ਸਚਿਨ ਮਨਚੰਦਾ ਤੇ ਪੁਨੀਤ ਮਲਹੋਤਰਾ ਵੱਲੋਂ ਗੁਲਦਸਤਾ ਭੇਟ ਕਰ ਕੇ ਵਿਧਾਇਕ ਸਿੱਧੂ ਦਾ ਸਵਾਗਤ ਕੀਤਾ ਗਿਆ। ਮਾਰਕੀਟ ਦੇ ਪ੍ਰਧਾਨ ਭੁਪਿੰਦਰ ਸਿੰਘ ਬਸੰਤ ਵੱਲੋਂ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਕਈ ਆਈਆਂ ਤੇ ਗਈਆਂ ਪਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਾਅਦੇ ਤੇ ਜ਼ੁਬਾਨ ਦੇ ਪੱਕੇ ਇਨਸਾਨ ਹਨ, ਇਹ ਜੋ ਕੁਝ ਕਹਿੰਦੇ ਹਨ, ਉਹ ਸਮਾਂ ਸੀਮਾ ਤੋਂ ਪਹਿਲਾਂ ਹੀ ਪੂਰਾ ਕਰ ਕੇ ਦਿਖਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵਿਧਾਇਕ ਸਿੱਧੂ ਨੂੰ ਸਿਰਫ ਸੜਕ ਦੀ ਹਾਲਤ ਵਧੀਆ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਆਪਣੇ ਵੱਲੋਂ ਮਾਰਕੀਟ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਜੋ ਕੁਝ ਕੀਤਾ ਹੈ ਉਹ ਕਾਬਿਲੇ-ਤਾਰੀਫ ਹੈ। ਇਸ ਮੌਕੇ ਵਿਧਾਇਕ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਤੁਹਾਡਾ ਇਹ ਪਿਆਰ ਤੇ ਲਗਾਅ ਮੈਨੂੰ ਹਲਕੇ ਦੀ ਦਿਨ ਰਾਤ ਸੇਵਾ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਸਨੀਕਾਂ ਦਾ ਸੇਵਾਦਾਰ ਹਨ ਤੇ ਸੱਚਾ ਸੇਵਾਦਾਰ ਉਹੀ ਹੁੰਦਾ ਹੈ, ਜੋ ਸੰਗਤ ਦੇ ਹੁਕਮ ਤੋਂ ਪਹਿਲਾਂ ਕੰਮ ਕਰ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਇਹ ਸੜਕਾਂ ਤੁਹਾਡੇ ਪੈਸੇ ਦੀਆਂ ਬਣ ਰਹੀਆਂ ਹਨ ਤੇ ਤੁਹਾਡਾ ਹੱਕ ਹੈ ਕਿ ਤੁਸੀਂ ਆਪ ਖੜ੍ਹੇ ਹੋ ਕੇ ਇਸ ਦੀ ਕੁਆਲਿਟੀ ਨੂੰ ਚੈੱਕ ਕਰੋ, ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਖਰਾਬੀ ਜਾਂ ਘਟੀਆ ਮਟੀਰੀਅਲ ਲੱਗਦਾ ਹੈ ਤਾਂ ਮੌਕੇ ’ਤੇ ਹੀ ਕੰਮ ਰੁਕਵਾ ਕੇ ਮੈਨੂੰ ਸੱਦਿਆ ਜਾਵੇ। ਇਸ ਮੌਕੇ ਬੀਬੀ ਦਵਿੰਦਰ ਕੌਰ ਬਸੰਤ, ਬੀਬੀ ਪਰਮਿੰਦਰ ਕੌਰ ਸੰਧੂ, ਬੀਬੀ ਸੁਰਿੰਦਰ ਕੌਰ, ਗੁਰਪ੍ਰੀਤ ਸਿੰਘ ਰਾਜਾ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ, ਕੁਲਵਿੰਦਰ ਸਿੰਘ ਬੈਨੀਪਾਲ, ਹੈਪੀ ਪਾਲਕੀ, ਬਿਪਨ ਸੇਠੀ, ਗੁਰਦਰਸ਼ਨ ਸਿੰਘ ਧਮੀਜਾ, ਸੋਨੂ ਧਮੀਜਾ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ, ਸ਼ੇਖਰ ਸਿੰਘ, ਸਰਬਜੀਤ ਸਿੰਘ ਗਰੇਵਾਲ, ਪੁਨੀਤ ਮਲਹੋਤਰਾ, ਸਚਿਨ ਮਲਹੋਤਰਾ, ਜਸਵੀਰ ਜੱਸੀ, ਸੋਨੂ ਧੁੰਨਾ, ਪੀਏ ਕਮਲਦੀਪ ਕਪੂਰ, ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।