ਮਿੰਨੀ ਟਰੱਕ ਡਿਵਾਈਡਰ ’ਤੇ ਲੱਗੇ ਦਿਸ਼ਾ ਸੂਚਕ ਬੋਰਡ ਦੇ ਪੋਲ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਹੋਏ ਜ਼ੋਰਦਾਰ ਧਮਾਕੇ ਨਾਲ ਟਰੱਕ ’ਚ ਭਿਆਨਕ ਅੱਗ ਲੱਗ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਗਈ ਅਤੇ ਟਰੱਕ ਉਸ ਦੇ ਕੰਟਰੋਲ ਤੋਂ ਬਾਹਰ ਹੋਕੇ ਡਿਵਾਈਡਰ ’ਤੇ ਲੱਗੇ ਦਿਸ਼ਾ ਸੂਚਕ ਲੋਰਡ ਦੇ ਪੋਲ ਜਾਂ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ, ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਡਰਾਈਵਰ ਵਾਲੀ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਤੋਂ ਬਾਅਦ ਉਸ ਨੇ ਦੁਸਰੀ ਸਾਈਡ ਤੋਂ ਬਾਹਰ ਆਉਣ ਦਾ ਕੋਸ਼ਿਸ਼ ਕੀਤੀ ਪਰ ਅੱਗ ਭਿਆਨਕ ਹੋਣ ਕਾਰਨ ਟਰੱਕ ਦਾ ਡਰਾਈਵਰ ਕੈਬਿਨ ਵਿੱਚ ਫਸਿਆ ਰਿਹਾ ਅਤੇ ਅੱਗ ਲੱਗਣ ਕਾਰਨ ਸੜਕੇ

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ। ਸ਼ੁੱਕਰਵਾਰ ਦੇਰ ਰਾਤ ਭਾਈਵਾਲਾ ਚੌਂਕ ਨੇੜੇ ਐਲੀਵੇਟਡ 'ਤੇ ਇੱਕ ਮਿੰਨੀ ਟਰੱਕ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਮਿੰਨੀ ਟਰੱਕ ਡਿਵਾਈਡਰ ’ਤੇ ਲੱਗੇ ਦਿਸ਼ਾ ਸੂਚਕ ਬੋਰਡ ਦੇ ਪੋਲ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਹੋਏ ਜ਼ੋਰਦਾਰ ਧਮਾਕੇ ਨਾਲ ਟਰੱਕ ’ਚ ਭਿਆਨਕ ਅੱਗ ਲੱਗ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਗਈ ਅਤੇ ਟਰੱਕ ਉਸ ਦੇ ਕੰਟਰੋਲ ਤੋਂ ਬਾਹਰ ਹੋਕੇ ਡਿਵਾਈਡਰ ’ਤੇ ਲੱਗੇ ਦਿਸ਼ਾ ਸੂਚਕ ਲੋਰਡ ਦੇ ਪੋਲ ਜਾਂ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ, ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਡਰਾਈਵਰ ਵਾਲੀ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਤੋਂ ਬਾਅਦ ਉਸ ਨੇ ਦੁਸਰੀ ਸਾਈਡ ਤੋਂ ਬਾਹਰ ਆਉਣ ਦਾ ਕੋਸ਼ਿਸ਼ ਕੀਤੀ ਪਰ ਅੱਗ ਭਿਆਨਕ ਹੋਣ ਕਾਰਨ ਟਰੱਕ ਦਾ ਡਰਾਈਵਰ ਕੈਬਿਨ ਵਿੱਚ ਫਸਿਆ ਰਿਹਾ ਅਤੇ ਅੱਗ ਲੱਗਣ ਕਾਰਨ ਸੜਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੂਚਨਾ ਮਿਲਦੇ ਸਬਫਾਇਰ ਅਫਸਰ ਰਹਿੰਦਗ ਕੁਮਾਰ ਦੋ ਗੱਡੀਆਂ ਲੈਕੇ ਮੌਕੇ ’ਤੇ ਪੁੱਜੇ ਤੇ ਅੱਗ 'ਤੇ ਕਾਬੂ ਪਾਇਆ ਗਿਆ।
ਜਾਣਕਾਰੀ ਅਨੁਸਾਰ ਰਾਤ ਲਗਭਗ 10:15 ਵਜੇ ਉਕਤ ਟਰੱਕ ਭਾਰਤ ਨਗਰ ਚੌਂਕ ਤੋਂ ਫਲਾਈਓਵਰ 'ਤੇ ਐੱਮਬੀਡੀ ਮਾਲ ਵੱਲ ਜਾ ਰਿਹਾ ਸੀ। ਜਿਸ ਦੇ ਭਾਈਵਾਲਾ ਚੌਂਕ ਕਰਾਸ ਕਰਨ ਤੋਂ ਬਾਅਦ ਜ਼ੋਰਦਾਰ ਧਮਾਕੇ ਤੋਂ ਬਾਅਦ ਟਰੱਕ ਨੂੰ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਦਵਾਈਆਂ, ਗਰਮ ਕੱਪੜੇ ਅਤੇ ਹੋਰ ਸਮਾਨ ਸੀ। ਅੱਗ ਨਾਲ ਕਾਫੀ ਸਮਾਨ ਸੜਕੇ ਰਾਖ ਹੋ ਗਿਆ। ਖਾਸ ਗੱਲ ਇਹ ਹੈ ਕਿ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਟਰੱਕ ਵਿੱਚ ਕਈ ਧਮਾਕੇ ਹੋਏ। ਇਹ ਸ਼ੱਕ ਹੈ ਕਿ ਟਰੱਕ ਦੇ ਅੰਦਰ ਦਵਾਈਆਂ ਅਤੇ ਹੋਰ ਜਲਣਸ਼ੀਲ ਪਦਾਰਥ ਧਮਾਕਿਆਂ ਦਾ ਕਾਰਨ ਬਣੇ। ਮੌਕੇ ’ਤੇ ਪਹੁੰਚੇ ਫਾਇਰ ਅਫਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਹ ਕੁਝ ਮਿੰਟਾਂ ਵਿੱਚ ਹੀ ਦੋ ਗੱਡੀਆਂ ਲੈਕੇ ਮੌਕੇ ਤੇ ਪਹੁੰਚ ਗਏ ਅਤੇ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਟਰੱਕ ਵਿੱਚੋਂ ਬਾਕੀ ਬਚਿਆ ਸਮਾਨ ਬਾਹਰ ਕੱਢ ਦਿੱਤਾ। ਕੈਬਿਨ ਨੂੰ ਠੰਡਾ ਕਰਨ ਤੋਂ ਬਾਅਦ, ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਲਿਜਾਇਆ ਗਿਆ। ਫਲਾਈਓਵਰ ’ਤੇ ਰਾਤ ਦੇ ਸਮੇਂ ਆਵਾਜਾਈ ਬਹੁਤ ਘੱਟ ਸੀ, ਜਿਸ ਨਾਲ ਵੱਡੇ ਹਾਦਸੇ ਤੋਂ ਬਚਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਟਰੱਕ ਸੀ.ਐੱਨ.ਜੀ. ਇੰਜਣ ਵਾਲਾ ਸੀ ਅਤੇ ਜੇਕਰ ਇਹ ਅੱਗ ਸੀ.ਐੱਨ.ਜੀ. ਟੈਂਕ ਨੂੰ ਲੱਗ ਜਾਂਦੀ ਤਾਂ ਇਹ ਇੱਕ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਸੀ। ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।