ਕਿਸਾਨੀ ਮਸਲਿਆਂ ਸਬੰਧੀ ਭਾਕਿਯੂ ਡਕੌਦਾ ਦੀ ਮੀਟਿੰਗ
ਿਪੰਡ ਸਲੇਮਪੁਰ 'ਚ ਕਿਸਾਨੀ ਮਸਲਿਆਂ ਨੂੰ ਲੈ ਕੇ ਭਾਕਿਯੂ ਡਕੌਦਾ ਦੀ ਹੋਈ ਮੀਟਿੰਗ
Publish Date: Mon, 24 Nov 2025 07:58 PM (IST)
Updated Date: Tue, 25 Nov 2025 04:14 AM (IST)

ਸਵਰਨ ਗੌਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦਿੱਲੀ ਕਿਸਾਨ ਸੰਘਰਸ਼ ਦੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਪੂਰੇ ਦੇਸ਼ ਵਾਂਗ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਸਾਥੀਆਂ ਸਮੇਤ ਸ਼ਮੂਲੀਅਤ ਕਰੇਗੀ। ਜਿਸ ਵਿਚ ਭਾਰਤੀ ਿਕਸਾਨ ਯੂਨੀਅਨ ਡਕੌਂਦਾ ਜਥੇਬੰਦੀ ਨਾਲ ਜੁੜੇ ਕਿਸਾਨ ਵੱਡੀ ਗਿਣਤੀ ਚ ਹਿੱਸਾ ਲੈਣਗੇ। ਇਹ ਪ੍ਰਗਟਾਵਾ ਕਿਸਾਨੀ ਮਸਲਿਆਂ ਨੂੰ ਲੈ ਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਦੀ ਅਗਵਾਈ ਹੇਠ ਪਿੰਡ ਸਲੇਮਪੁਰ ਵਿਖੇ ਭਾਕਿਯੂ ਡਕੌਦਾ ਦੀ ਹੋਈ ਭਰਵੀਂ ਮੀਟਿੰਗ ਸਮੇਂ ਜਥੇਬੰਦੀ ਦੇ ਨੁਮਾਇੰਦਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਬਲਾਕ ਪ੍ਰਧਾਨ ਬੇਅੰਤ ਸਿੰਘ ਸੰਧੂ, ਅਮਰਜੀਤ ਸਿੰਘ ਬਾਸੀਆਂ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਲਈ ਜਲਦੀ ਕਦਮ ਚੁੱਕੇ ਤਾਂ ਜੋ ਸਰਦੀ ਦੇ ਦਿਨਾਂ ਚ ਹੜ੍ਹ ਪ੍ਰਵਾਭਿਤ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸੇ ਤਰ੍ਹਾਂ ਸੂਬੇ ਵਿਚ ਸਰਕਾਰੀ ਜ਼ਮੀਨਾਂ ਵੇਚੇ ਜਾਣ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਸਰਕਾਰੀ ਦਫ਼ਤਰਾਂ ਚ ਪੰਜਾਬੀ ਵਿਚ ਕੰਮਕਾਜ ਕੀਤੇ ਜਾਣ ਅਤੇ ਬੋਰਡਾਂ ਤੇ ਪੰਜਾਬੀ ਲਿਖਣ ਸਬੰਧੀ ਹੁਕਮ ਜਾਰੀ ਕੀਤੇ ਜਾਣ ਤੇ ਲਟਕਦੇ ਕਿਸਾਨੀ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣ। ਹਾਕਮ ਭੱਟੀਆਂ ਨੇ ਜਥੇਬੰਦੀ ਨਾਲ ਜੁੜੇ ਨੁਮਾਇਦਿਆਂ ਸਮੇਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 26 ਨਵੰਬਰ ਨੂੰ ਚੰਡੀਗੜ੍ਹ ਪੁੱਜਣ ਤਾਂ ਜੋ ਲਟਕਦੇ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਹਰਬੰਸ ਸਿੰਘ ਬੀਰਮੀ, ਹਰਕੇਵਲਜੀਤ ਸਿੰਘ ਈਸੇਵਾਲ, ਸੰਤੋਖ ਸਿੰਘ ਖ਼ਾਲਸਾ, ਜਗਜੀਤ ਸਿੰਘ ਸਲੇਮਪੁਰ, ਲੇਖਰਾਜ ਭੱਠਾਧੂਹਾ, ਕੁਲਵੰਤ ਸਿੰਘ ਬੁਰਜ ਮਾਨ ਕੌਰ, ਤੇਜਿੰਦਰ ਸਿੰਘ, ਗੁਰਨਾਮ ਸਿੰਘ ਹਾਜ਼ਰ ਸਨ।