ਪੁੜੈਣ ’ਚ ਮੈਡੀਕਲ ਜਾਂਚ ਕੈਂਪ ਲਾਇਆ
ਪਿੰਡ ਪੁੜੈਣ ’ਚ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Mon, 01 Dec 2025 07:58 PM (IST)
Updated Date: Mon, 01 Dec 2025 07:59 PM (IST)
ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ
ਹੰਬੜਾਂ : ਪਿੰਡ ਪੁੜੈਣ ਵਿਖੇ ਮੈਡੀ-ਸੇਫ ਹਸਪਤਾਲ ਹੰਬੜਾਂ ਦੀ ਡਾਕਟਰੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਜਗਦੀਪ ਸਿੰਘ ਪੁੜੈਣ ਅਤੇ ਸਾਬਕਾ ਸਰਪੰਚ ਸ਼ੇਰ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੈਡੀਸੇਫ ਹਸਪਤਾਲ ਹੰਬੜਾਂ ਦੇ ਡਾਇਰੈਕਟਰ ਡਾ. ਜਗਜੀਤ ਸਿੰਘ, ਡਾ. ਇਸ਼ਾਨ ਮਿੱਤਲ, ਮੈਨੇਜਰ ਹਰਪਾਲ ਸਿੰਘ ਪਾਲਾ ਵੱਲੋਂ ਜਨਰਲ ਬਿਮਾਰੀਆਂ ਸਬੰਧੀ ਲਾਏ ਕੈਂਪ 'ਚ ਡਾਕਟਰੀ ਟੀਮਾਂ ਵੱਲੋਂ 125 ਦੇ ਕਰੀਬ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਜਗਦੀਪ ਸਿੰਘ ਪੁੜੈਣ ਨੇ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਮਰੀਜ਼ਾਂ ਲਈ ਲਾਹੇਵੰਦ ਹੁੰਦੇ ਹਨ, ਇਹੋ ਅਹਿਜੇ ਲਾਏ ਜਾ ਰਹੇ ਕੈਂਪ ਵਿੱਚ ਪੁੱਜ ਕੇ ਲੋੜਵੰਦ ਮਰੀਜ਼ਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਸਰਪੰਚ ਸ਼ੇਰ ਸਿੰਘ, ਗੁਰਬਖ਼ਸ਼ ਸਿੰਘ ਬੱਬੂ, ਸੁਖਦੇਵ ਸਿੰਘ ਬੋਪਾਰਾਏ, ਅਰਸ਼ਦੀਪ ਸਿੰਘ, ਗੁਰਪ੍ਰੀਤ ਕੌਰ, ਅਰਸ਼ਦੀਪ ਸਿੰਘ, ਸੁਖਦੇਵ ਸਿੰਘ ਬੋਪਾਰਾਏ, ਬਲਦੇਵ ਸਿੰਘ, ਬਲਵਿੰਦਰ ਸਿੰਘ, ਪੰਚ ਅੰਮ੍ਰਿਤਪਾਲ ਸਿੰਘ, ਪੰਚ ਸੂਬੇਦਾਰ ਰਣਧੀਰ ਸਿੰਘ, ਗੁਰਦਿਆਲ ਸਿੰਘ, ਪੰਚ ਸੁਖਵਿੰਦਰ ਸਿੰਘ ਬੋਪਾਰਾਏ, ਪੰਚ ਕਰਮਦੀਪ ਜੇਠੀ ਆਦਿ ਹਾਜ਼ਰ ਸਨ।