ਸੱਤਿਆ ਭਾਰਤੀ ਸਕੂਲ ’ਚ ਮੈਡੀਕਲ ਚੈੱਕਅਪ ਕੈਂਪ ਲਾਇਆ
ਸੱਤਿਆ ਭਾਰਤੀ ਸਕੂਲ ’ਚ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Mon, 17 Nov 2025 07:04 PM (IST)
Updated Date: Tue, 18 Nov 2025 04:13 AM (IST)

ਅਮਰਜੀਤ ਸਿੰਘ ਧੰਜਲ, ਪੰਜਾਬੀ ਜਾਗਰਣ, ਰਾਏਕੋਟ : ਪਿੰਡ ਤੁੰਗਾਂਹੇੜੀ ਦੇ ਸੱਤਿਆ ਭਾਰਤੀ ਸਕੂਲ ’ਚ ਬੱਚਿਆਂ ਦੀ ਸਿਹਤ ਸੰਭਾਲ ਲਈ ਸਰਕਾਰੀ ਹਸਪਤਾਲ ਪੱਖੋਵਾਲ ਵੱਲੋਂ ਸਕੂਲ ਮੁਖੀ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਮੁਫਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ, ਜਿਸ ’ਚ ਆਰਬੀਐੱਸਕੇ ਸਕੀਮ ਤਹਿਤ ਸੀਨੀ. ਮੈਡੀਕਲ ਅਫਸਰ ਡਾ. ਨੀਲਮ ਦੀ ਟੀਮ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ, ਜਿਸ ’ਚ ਵਿਦਿਆਰਥੀਆਂ ਦਾ ਭਾਰ, ਕੰਨ, ਅੱਖਾਂ, ਦੰਦ, ਨੱਕ ਤੇ ਹੋਰ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਡੇਂਗੂ, ਮਲੇਰੀਆ ਆਦਿ ਬਾਰੇ ਜਿੱਥੇ ਜਾਗਰੂਕ ਕੀਤਾ ਗਿਆ ਉੱਥੇ ਹੀ ਇਸ ਤੋਂ ਬਚਾਅ ਲਈ ਵੀ ਤਰੀਕੇ ਦੱਸੇ ਗਏ। ਇਸ ਮੌਕੇ ਸਕੂਲ ਮੁਖੀ ਸ਼ਰਨਜੀਤ ਕੌਰ ਨੇ ਕਿਹਾ ਕਿ ਸੱਤਿਆ ਭਾਰਤੀ ਸਕੂਲ ’ਚ ਭਾਵੇਂ ਕਿ ਹਰ ਇੱਕ ਸਹੂਲਤ ਮੁਫਤ ਦਿੱਤੀ ਜਾਦੀ ਹੈ ਪਰ ਇਸ ਤੋਂ ਇਲਾਵਾ ਵੀ ਬੱਚਿਆਂ ਦੀ ਸਿਹਤ ਵੱਲ ਖਾਸ ਤੌਰ ’ਤੇ ਧਿਆਨ ਰੱਖਿਆ ਜਾਂਦਾ ਹੈ ਤੇ ਸਮੇਂ-ਸਮੇਂ ’ਤੇ ਮੈਡੀਕਲ ਕੈਂਪ ਲਾਏ ਜਾਂਦੇ ਹਨ ਤੇ ਬੱਚਿਆਂ ’ਚ ਫੈਲ ਰਹੀਆਂ ਬਿਮਾਰੀਆਂ ਤੋ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਬੱਚੇ ਦੇ ਅੱਖ ’ਚ ਚਿੱਟਾ ਮੋਤੀਆ ਸੀ, ਜਿਸ ਕਾਰਨ ਬੱਚੇ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਇਸ ਮੌਕੇ ਡਾ. ਸੋਨਲ ਅਰੋੜਾ, ਡਾ. ਪ੍ਰਭਜੋਤ ਸਿੰਘ, ਡਾ. ਪ੍ਰਦੀਪ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ, ਸੁਮਨਦੀਪ ਕੌਰ, ਨਵਜੋਤ ਕੌਰ, ਪ੍ਰਵੀਨ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ।