ਮਿਲਟਰੀ ਕੈਂਪ 'ਚ ਮਿਲੀ ਵਿਆਹੁਤਾ ਦੀ ਲਾਸ਼; ਫ਼ੌਜੀ ਪਤੀ ਖ਼ਿਲਾਫ਼ ਦਾਜ ਲਈ ਹੱਤਿਆ ਦਾ ਮੁਕੱਦਮਾ ਦਰਜ, ਫ਼ੌਜੀ ਅਧਿਕਾਰੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਢੋਲੇਵਾਲ ਇਲਾਕੇ ਵਿੱਚ ਪੈਂਦੇ ਫੌਜੀ ਕੈਂਪ ਵਿੱਚ ਤੈਨਾਤ ਸਿਪਾਹੀ ਛੋਟਨ ਕੁੰਭਕਰ ਦੇ ਖਿਲਾਫ ਦਹੇਜ ਹੱਤਿਆ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 6 ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮੁਕੱਦਮਾ ਪਿੰਡ ਗੋਰਾਨਗਾਡੀ ਜ਼ਿਲ੍ਹਾ ਪੁਰੂਲੀਆ ਵੈਸਟ ਬੰਗਾਲ ਦੇ ਰਹਿਣ ਵਾਲੇ ਪ੍ਰਾਬੀਰ ਕੁੰਭਕਰ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ।
Publish Date: Thu, 22 Jan 2026 11:19 AM (IST)
Updated Date: Thu, 22 Jan 2026 11:26 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਢੋਲੇਵਾਲ ਇਲਾਕੇ ਵਿੱਚ ਪੈਂਦੇ ਫੌਜੀ ਕੈਂਪ ਵਿੱਚ ਤੈਨਾਤ ਸਿਪਾਹੀ ਛੋਟਨ ਕੁੰਭਕਰ ਦੇ ਖਿਲਾਫ ਦਹੇਜ ਹੱਤਿਆ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 6 ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮੁਕੱਦਮਾ ਪਿੰਡ ਗੋਰਾਨਗਾਡੀ ਜ਼ਿਲ੍ਹਾ ਪੁਰੂਲੀਆ ਵੈਸਟ ਬੰਗਾਲ ਦੇ ਰਹਿਣ ਵਾਲੇ ਪ੍ਰਾਬੀਰ ਕੁੰਭਕਰ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪ੍ਰਾਬੀਰ ਕੁੰਭਕਰ ਨੇ ਦੱਸਿਆ ਕਿ ਕਿ ਉਸਨੇ ਆਪਣੀ 24 ਸਾਲਾਂ ਦੀ ਬੇਟੀ ਪਾਇਲ ਚੱਕਰਵਰਤੀ ਦਾ ਵਿਆਹ ਸਾਲ 2022 ਵਿੱਚ ਗੰਗਾਜਲੀਘਟੀ ਪਿੰਡ ਕੇਸੀਆੜਾ ਵੈਸਟ ਬੰਗਾਲ ਦੇ ਵਾਸੀ ਛੋਟਨ ਨਾਲ ਕੀਤਾ ਸੀ। ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਛੋਟਨ ਹੋਰ ਦਹੇਜ਼ ਲਿਆਉਣ ਲਈ ਉਨ੍ਹਾਂ ਦੀ ਬੇਟੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ। ਲੁਧਿਆਣਾ ਦੇ ਢੋਲੇਵਾਲ ਵਿੱਚ ਪੈਂਦੇ ਮਿਲਟਰੀ ਕੈਂਪ ਵਿੱਚ ਬਤੌਰ ਸਿਪਾਹੀ ਤੈਨਾਤ ਛੋਟਨ ਅਕਸਰ ਉਨ੍ਹਾਂ ਦੀ ਬੇਟੀ ਨੂੰ ਤੰਗ ਕਰਦਾ ਰਹਿੰਦਾ ਸੀ। ਪਾਇਲ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਨਾਂ ਨੂੰ ਜਾਣਕਾਰੀ ਮਿਲੀ ਕਿ ਮਿਲਟਰੀ ਕੈਂਪ ਦੇ ਕੁਆਰਟਰ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਉਨਾਂ ਦੀ ਬੇਟੀ ਦੀ ਮੌਤ ਹੋ ਗਈ ਹੈ।
ਪ੍ਰਾਬੀਰ ਨੇ ਦੋਸ਼ ਲਗਾਇਆ ਕਿ ਉਨਾਂ ਦੇ ਜਵਾਈ ਛੋਟਨ ਨੇ ਦਹੇਜ ਖਾਤਰ ਪਾਇਲ ਨੂੰ ਤੰਗ ਪਰੇਸ਼ਾਨ ਅਤੇ ਉਸ ਦੀ ਕੁੱਟਮਾਰ ਕੀਤੀ ਹੋਵੇਗੀ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 6 ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲਟਰੀ ਕੈਂਪ ਦੇ ਕਵਾਰਟਰ ਚੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਛੋਟਨ ਕੁੰਭਕਰ ਦੇ ਖਿਲਾਫ ਡੋਰੀ ਡੈਥ ਦੀ ਧਾਰਾ ਬੀਐਨਐਸ 80 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕਾ ਆਪਣੇ ਪਿੱਛੇ ਇੱਕ ਢਾਈ ਸਾਲ ਦੀ ਬੱਚੀ ਛੱਡ ਗਈ ਹੈ।