ਮਿੰਨੀ ਪੱਤ੍ਰਿਕਾ ‘ਅਣੂ’ ਦਾ ਮਾਰਚ 2026 ਅੰਕ ਲੋਕ ਅਰਪਣ
ਮਿੰਨੀ ਪੱਤ੍ਰਿਕਾ ‘ਅਣੂ’ ਦਾ ਮਾਰਚ 2026 ਅੰਕ ਲੋਕ ਅਰਪਣ
Publish Date: Tue, 13 Jan 2026 09:47 PM (IST)
Updated Date: Wed, 14 Jan 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬੀ ਭਵਨ ਵਿਖੇ ਮਿੰਨੀ ਪੱਤ੍ਰਿਕਾ ‘ਅਣੂ’ ਦਾ ਮਾਰਚ 2026 ਅੰਕ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਕਰਨ ਦੀ ਰਸਮ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਸਰਦਾਰਾ ਸਿੰਘ ਜੌਹਲ, ਮੌਜੂਦਾ ਪ੍ਰਧਾਨ ਡਾ.ਸਰਬਜੀਤ ਸਿੰਘ, ਡਾ.ਪਾਲ ਕੌਰ ਨੇ ਨਿਭਾਈ। ਇਸ ਮੌਕੇ ਅਣੂ ਦੇ ਲੇਖਕ ਸੁਰਿੰਦਰ ਸਿੰਘ ਕੈਲੇ ਅਤੇ ਡਾ.ਗੁਲਜ਼ਾਰ ਸਿੰਘ ਪੰਧੇਰ ਵੀ ਹਾਜ਼ਰ ਸਨ। ਇਸ ਮੌਕੇ ਜੌਹਲ ਨੇ ਕਿਹਾ ਕਿ ਕੈਲੇ ਵਿਉਂਤਬੰਦੀ ਦਾ ਮਾਹਿਰ ਹੈ ਤੇ ਉਹ ਅਮਲੀਜਾਮਾ ਪਹਿਨਾਉਣ ਵਾਲਾ ਦ੍ਰਿੜ ਤੇ ਮਿਹਨਤੀ ਇਨਸਾਨ ਹੈ। ਉਹ ਜਿਸ ਵੀ ਕਾਰਜ ਨੂੰ ਹੱਥ ਪਾਉਂਦਾ ਹੈ,ਉਸਨੂੰ ਸਫਲਤਾ ਦੀ ਸਿਖਰ ਤੇ ਪਹੁੰਚਾਉਣ ਦਾ ਹੁਨਰ ਜਾਣਦਾ ਹੈ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਮੀਡੀਆ ਦਾ ਧਰਮ ਸਮਕਾਲੀ ਜਟਿਲ ਸਮੱਸਿਆਵਾਂ ਦਾ ਚਿੰਤਨ ਕਰਦਿਆਂ, ਸਮਾਜ ਦੀ ਬਿਹਤਰੀ ਲਈ ਜਾਗਰੂਪਤਾ ਪੈਦਾ ਕਰਨੀ ਹੁੰਦੀ ਹੈ। ਸੁਰਿੰਦਰ ਸਿੰਘ ਕੈਲੇ ਦੀ ਸੰਪਾਦਨਾਂ ਹੇਠ ਅਣੂ ਪੱਤਰਕਾਰੀ ਦਾ ਇਹ ਧਰਮ ਬੜੀ ਸੂਝਬੂਝ ਤੇ ਜਿੰਮੇਵਾਰੀ ਨਾਲ ਨਿਭਾ ਰਹੀ ਹੈ। ਇਸ ਮੌਕੇ ਡਾ.ਸੁਖਦੇਵ ਸਿੰਘ ਸਿਰਸਾ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ.ਅਰਵਿੰਦਰ ਕੌਰ ਕਾਕੜਾ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਗਿੱਲ, ਡਾ.ਹਰਵਿੰਦਰ ਸਿੰਘ, ਡਾ.ਹਰਜੀਤ ਸਿੰਘ, ਡਾ.ਗੁਰਮੇਲ ਸਿੰਘ, ਨਵਤੇਜ ਗੜ੍ਹਦੀਵਾਲਾ, ਖੁਸ਼ਵੰਤ ਬਰਗਾੜੀ, ਕਰਮ ਸਿੰਘ ਵਕੀਲ, ਸੰਧੂ ਵਰਿਆਣਵੀ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ ਕੌਰ , ਡਾ.ਗੁਰਮੀਤ ਕੱਲਰਮਾਜਰੀ, ਸੁਰਿੰਦਰ ਗਿੱਲ ਜੈਪਾਲ, ਸੁਰਜੀਤ ਜੱਜ, ਸ਼ਬਦੀਸ਼, ਡਾ.ਗੁਰਇਕਬਾਲ ਸਿੰਘ, ਡਾ.ਰਵਿੰਦਰ ਸਿੰਘ ਭੱਠਲ, ਡਾ.ਸੰਤੋਖ ਸਿੰਘ ਸੁੱਖੀ, ਭਗਵੰਤ ਰਸੂਲਪੁਰੀ, ਮੱਖਣ ਮਾਨ, ਪਵਨ ਹਰਚੰਦਪੁਰੀ, ਬਲਵਿੰਦਰ ਔਲਖ ਗਲੈਕਸੀ, ਸੰਜੀਵਨ ਸਿੰਘ, ਰਮੇਸ਼ ਰਤਨ, ਦਲਬੀਰ ਲੁਧਿਆਣਵੀ ਲੇਖਕ ਮੌਜੂਦ ਸਨ।