ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੁਨਰ ਸੁਰਜੀਤ SAD ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਪੁਨਰ ਸੁਰਜੀਤ SAD ਦੇ ਕਨਵੀਨਰ ਦੇ ਅਹੁਦੇ ਦੇ ਨਾਲ-ਨਾਲ ਸਾਰੇ ਅਹੁਦਿਆਂ ਤੋਂ ਤੁਰੰਤ ਪ੍ਰਭਾਵ ਤਹਿਤ ਅਸਤੀਫ਼ਾ ਦੇ ਦਿੱਤਾ ਹੈ ।
Publish Date: Wed, 20 May 2026 10:24 AM (IST)
Updated Date: Wed, 20 May 2026 10:37 AM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਮਨਪ੍ਰੀਤ ਇਆਲੀ ਨੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ । ਉਨ੍ਹਾਂ ਪੁਨਰ ਸੁਰਜੀਤ SAD ਦੇ ਕਨਵੀਨਰ ਦੇ ਅਹੁਦੇ ਦੇ ਨਾਲ-ਨਾਲ ਸਾਰੇ ਅਹੁਦਿਆਂ ਤੋਂ ਤੁਰੰਤ ਪ੍ਰਭਾਵ ਤਹਿਤ ਅਸਤੀਫ਼ਾ ਦੇ ਦਿੱਤਾ ਹੈ ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ, ਭਵਿੱਖ ਵਿੱਚ ਉਹ ਨਾ ਤਾਂ ਭਾਜਪਾ ਵਿੱਚ ਸ਼ਾਮਲ ਹੋਵੇਗਾ, ਨਾ ਬਾਦਲ ਅਕਾਲੀ ਦਲ ਵਿੱਚ, ਅਤੇ ਨਾ ਹੀ ਆਮ ਆਦਮੀ ਪਾਰਟੀ ਵਿੱਚ।
ਦੱਸ ਦੇਈਏ ਕਿ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਸੁਰਜੀਤ ਸਿੰਘ ਰੱਖੜਾ ਤੋਂ ਬਾਅਦ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲੋ ਨਾਤਾ ਤੋੜ ਲਿਆ ਹੈ।
ਪਿਛਲੇ ਕੁਝ ਦਿਨਾਂ ਤੋਂ ਮਨਪ੍ਰੀਤ ਇਆਲੀ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ। ਤਾਂ ਇਆਲੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਮਨਾ ਕਰ ਦਿੱਤਾ ਸੀ ਅੱਜ ਉਹਨਾਂ ਫਿਰ ਅਕਾਲੀ ਦਲ ਪੁਨਰ ਸੁਰਜੀਤ ਤੋਂ ਨਾਤਾ ਤੋੜਦੇ ਹੋਏ ਕਿਹਾ ਕਿ ਉਹ ਪੰਥਕ ਰਾਜਨੀਤੀ ਕੀ ਕਰਨਗੇ ਅਤੇ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਣਗੇ। ਇੱਥੇ ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਇਆਲੀ ਦਾ ਛਿਕਾ ਬਾਰਸ ਪੰਜਾਬ ਦੀ ਜਥੇਬੰਦੀ ਵੱਲ ਹੈ ਅਤੇ ਇਆਲੀ ਨੇ ਵਾਰਸ ਪੰਜਾਬ ਅਤੇ ਪੁਨ ਸੁਰਜੀਤ ਅਕਾਲੀ ਦਲ ਵਿੱਚ ਏਕਤਾ ਕਰਾਉਣ ਦਾ ਮੁੱਢ ਬੰਨਿਆ ਸੀ , ਪਰ ਸਿਆਸੀ ਵਖਰੇਮਿਆਂ ਦੇ ਚਲਦੇ ਪੰਥਕ ਏਕਤਾ ਸਿਰੇ ਨਹੀਂ ਚੜ ਸਕੀ ਹੁਣ ਮਨਪ੍ਰੀਤ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਜਿਵੇਂ ਨਾਤਾ ਤੋੜਿਆ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਕਾਲੀ ਦਲ ਉਦੋਂ ਸੁਰਜੀਤ ਜਾਂ ਹੋਰ ਵਿਕਟਾਂ ਵੀ ਡਿੱਗ ਸਕਦੀਆਂ ਹਨ।