ਰਾਮਪੁਰਾ ਫੂਲ ਵਾਸੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਮਨੋਹਰ ਸਿੰਘ ਨੂੰ ਦੁਰਲੱਭ ਸਿੱਕੇ ਇਕੱਠੇ ਕਰਨ ਦਾ ਸ਼ੌਕ ਹੈ। ਉਹਨਾਂ ਕੋਲ ਸਦੀਆਂ ਪੁਰਾਣੇ ਅਤੇ ਕੀਮਤੀ ਸਿੱਕਿਆਂ ਦਾ ਇਕ ਵੱਡਾ ਭੰਡਾਰ ਮੌਜੂਦ ਹੈ। ਵਿਸ਼ੇਸ਼ ਕਰਕੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੀ ਯਾਦ ਵਿੱਚ ਜਾਰੀ ਕੀਤੇ ਗਏ ਸਿੱਕਿਆਂ ਨੂੰ ਉਹ ਬੜੀ ਸ਼ਰਧਾ ਨਾਲ ਸੰਭਾਲਦੇ ਹਨ। ਮਨੋਹਰ ਸਿੰਘ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ, ਗੁਰੂਤਾ ਗੱਦੀ ਦੇ 300ਵੇਂ ਪ੍ਰਕਾਸ਼ ਪੁਰਬ ਅਤੇ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬ

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ। ਰਾਮਪੁਰਾ ਫੂਲ ਵਾਸੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਮਨੋਹਰ ਸਿੰਘ ਨੂੰ ਦੁਰਲੱਭ ਸਿੱਕੇ ਇਕੱਠੇ ਕਰਨ ਦਾ ਸ਼ੌਕ ਹੈ। ਉਹਨਾਂ ਕੋਲ ਸਦੀਆਂ ਪੁਰਾਣੇ ਅਤੇ ਕੀਮਤੀ ਸਿੱਕਿਆਂ ਦਾ ਇਕ ਵੱਡਾ ਭੰਡਾਰ ਮੌਜੂਦ ਹੈ। ਵਿਸ਼ੇਸ਼ ਕਰਕੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੀ ਯਾਦ ਵਿੱਚ ਜਾਰੀ ਕੀਤੇ ਗਏ ਸਿੱਕਿਆਂ ਨੂੰ ਉਹ ਬੜੀ ਸ਼ਰਧਾ ਨਾਲ ਸੰਭਾਲਦੇ ਹਨ। ਮਨੋਹਰ ਸਿੰਘ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ, ਗੁਰੂਤਾ ਗੱਦੀ ਦੇ 300ਵੇਂ ਪ੍ਰਕਾਸ਼ ਪੁਰਬ ਅਤੇ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜਾਰੀ ਕੀਤੇ ਗਏ ਸਿੱਕੇ ਮੌਜੂਦ ਹਨ। ਇਹ ਸਾਰੇ ਸਿੱਕੇ ਉਹ ਆਪਣੇ ਘਰ ਦੇ ਸਭ ਤੋਂ ਪਵਿੱਤਰ ਅਸਥਾਨ 'ਤੇ ਬੜੀ ਸ਼ਰਧਾ ਭਾਵਨਾ ਨਾਲ ਰੱਖਦੇ ਹਨ।
ਮਨੋਹਰ ਸਿੰਘ ਦਾ ਕਹਿਣਾ ਹੈ ਕਿ ਗੁਰੂ ਸਹਿਬਾਨਾਂ ਨਾਲ ਸੰਬੰਧਿਤ ਧਾਰਮਿਕ ਅਤੇ ਇਤਿਹਾਸਕ ਸਿੱਕੇ ਇਕੱਠੇ ਕਰਨਾ ਉਸਦੇ ਲਈ ਜੀਵਨ ਦੀ ਵੱਡੀ ਪ੍ਰਾਪਤੀ ਹੈ। ਉਸਨੇ ਇਹ ਸ਼ੌਕ ਆਪਣੇ ਪਰਿਵਾਰ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ। ਉਸਦੇ ਦਾਦਾ ਜੀ ਜਗੀਰ ਸਿੰਘ ਦੁਰਲੱਭ ਸਿੱਕਿਆਂ ਦੇ ਮੁਹੱਬਤ ਕਰਨ ਵਾਲੇ ਸਨ ਅਤੇ ਉਨ੍ਹਾਂ ਕੋਲ ਸਦੀਆਂ ਪੁਰਾਣੇ ਸਿੱਕਿਆਂ ਦਾ ਵੱਡਾ ਖ਼ਜ਼ਾਨਾ ਸੀ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ, ਰਾਮ ਦਰਬਾਰ ਦੀ ਤਸਵੀਰ ਅਤੇ ਵੱਖ-ਵੱਖ ਆਜ਼ਾਦੀ ਸੰਗਰਾਮ ਨਾਲ ਜੁੜੇ ਸਿੱਕੇ ਸ਼ਾਮਲ ਸਨ।