ਕਾਵਿ ਸੰਗ੍ਰਹਿ ‘ਅਹਿਸਾਸਾਂ ਦੀ ਰਮਜ਼’ ਲੋਕ ਅਰਪਣ
ਮਨਜੀਤ ਕੌਰ ਦਾ ਕਾਵਿ ਸੰਗ੍ਰਹਿ ‘ਅਹਿਸਾਸਾਂ ਦੀ ਰਮਜ਼’ ਲੋਕ ਅਰਪਣ
Publish Date: Mon, 12 Jan 2026 07:22 PM (IST)
Updated Date: Tue, 13 Jan 2026 04:10 AM (IST)
ਜਗਦੇਵ ਗਰੇਵਾਲ, ਪੰਜਾਬੀ ਜਾਗਰਣ, ਜੋਧਾਂ : ਮਨਜੀਤ ਕੌਰ ‘ਰਾਏ’ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਰਮਜ਼’ ਦਾ ਲੋਕ ਅਰਪਣ ਸਮਾਗਮ ਦਿਆਨੰਦ ਆਦਰਸ਼ ਵਿਦਿਆਲਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਕਵੀ ਧਰਮਿੰਦਰ ਸ਼ਾਹਿਦ ਸਟੇਟ ਐਵਾਰਡੀ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਸਮਾਗਮ ਦੀ ਪ੍ਰਧਾਨਗੀ ਡਾ. ਸੁੁਨੀਤ ਹਿੰਦ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਧਰਮਿੰਦਰ ਸ਼ਾਹਿਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਅਹਿਸਾਸਾਂ ਦੀ ਰਮਜ਼’ ਵਿੱਚ ਮਨਜੀਤ ਕੌਰ ਰਾਏ ਨੇ ਸਮਾਜਕ ਹਕੀਕਤਾਂ, ਮਨੁੱਖੀ ਸੰਵੇਦਨਾਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਕਲਮਬੱਧ ਕੀਤਾ ਹੈ। ਇਹ ਕਾਵਿ-ਸੰਗ੍ਰਹਿ ਪਾਠਕਾਂ ਦੇ ਦਿਲਾਂ ਨੂੰ ਛੂਹਣ ਦੇ ਨਾਲ-ਨਾਲ ਉਨ੍ਹਾਂ ਨੂੰ ਸੋਚਣ ਲਈ ਵੀ ਪ੍ਰੇਰਿਤ ਕਰਦਾ ਹੈ। ਪ੍ਰਧਾਨ ਰਕੇਸ਼ ਗਰਗ ਨੇ ਮਨਜੀਤ ਕੌਰ ਰਾਏ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ ਬੱਚੀ ਨੇ ਛੋਟੀ ਉਮਰੇ ਵੱਡੀ ਪ੍ਰਾਪਤੀ ਕਰਕੇ ਆਪਣੇ ਸ਼ਹਿਰ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਮੰਚ ਦਾ ਸੰਚਾਲਨ ਪਿ੍ਰੰਸੀਪਲ ਬਿਪਨ ਸੇਠੀ ਵੱਲੋਂ ਬਹੁਤ ਹੀ ਬਾਖੂਬੀ ਨਾਲ ਕੀਤਾ ਗਿਆ। ਇਸ ਮੌਕੇ ਸੁਰੇਸ਼ ਕੁਮਾਰ ਜੈਨ, ਰਾਜ ਕੁਮਾਰ ਹਿੰਦ, ਰਵਿੰਦਰ ਪੁਰੀ, ਪਿ੍ਰੰਸੀਪਲ ਵਰਸ਼ਾ ਕਾਲੜਾ, ਡਾ. ਰਾਜੀਵ ਸੂਦ ਅਤੇ ਜਗਵੰਤ ਸਿੰਘ ਜੱਗੀ ਆਦਿ ਹਾਜ਼ਰ ਸਨ।