ਸ਼ਗਨ ਸਮਾਰੋਹ ’ਚ ਗਹਿਣਿਆਂ ਨਾਲ ਭਰਿਆ ਬੈਗ ਚੋਰੀ
ਸ਼ਗਨ ਸਮਾਰੋਹ ਦੇ ਦੌਰਾਨ ਵਾਪਰੀ ਵੱਡੀ ਵਾਰਦਾਤ
Publish Date: Sun, 18 Jan 2026 09:56 PM (IST)
Updated Date: Sun, 18 Jan 2026 09:58 PM (IST)

ਲੁਧਿਆਣਾ ਦੇ ਵੱਡੇ ਜਿਊਲਰ ਦੀ ਬੇਟੀ ਦਾ ਚੱਲ ਰਿਹਾ ਸੀ ਸ਼ਗਨ ਵੇਟਰ ਦੀ ਵਰਦੀ ਵਿੱਚ ਆਏ ਚੋਰ ਨੇ ਸੋਨੇ ਨਾਲ ਭਰਿਆ ਬੈਗ ਕੀਤਾ ਚੋਰੀ ਗਹਿਣਿਆਂ ਤੋਂ ਇਲਾਵਾ ਸ਼ਗਨ ਵਾਲੇ ਲਿਫਾਫੇ ਵੀ ਸਨ ਬੈਗ ਵਿੱਚ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ ਫੋਟੋ 50, 51, 52 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਐਤਵਾਰ ਸ਼ਾਮ ਨੂੰ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਪੈਂਦੇ ਸਟਰਲਿੰਗ ਰਿਸੋਰਟ ਵਿੱਚ ਇੱਕ ਵੱਡੀ ਵਾਰਦਾਤ ਵਾਪਰ ਗਈ। ਰਿਸੋਰਟ ਵਿੱਚ ਇੱਕ ਸ਼ਗਨ ਸਮਾਰੋਹ ਚੱਲ ਰਿਹਾ ਸੀ ਇਸੇ ਦੌਰਾਨ ਵੇਟਰ ਦੀ ਵਰਦੀ ਪਹਿਨੀ ਇੱਕ ਨੌਜਵਾਨ ਪ੍ਰੋਗਰਾਮ ਦੇ ਅੰਦਰ ਦਾਖਿਲ ਹੋਇਆ ਅਤੇ ਲੜਕੀ ਦੇ ਪਰਿਵਾਰਿਕ ਮੈਂਬਰ ਦੇ ਕੋਲ ਪਿਆ ਸੋਨੇ ਦੇ ਗਹਿਣਿਆਂ ਅਤੇ ਸ਼ਗਨਾਂ ਦੇ ਲਿਫਾਫਿਆਂ ਨਾਲ ਭਰਿਆ ਬੈਗ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਲੜਕੀ ਦੇ ਪਿਤਾ ਸੇਠ ਦੇ ਮੁਤਾਬਕ ਬੈਗ ਵਿੱਚ ਸ਼ਗਨਾਂ ਦੇ ਲਿਫਾਫਿਆਂ ਤੋਂ ਇਲਾਵਾ 400 ਗ੍ਰਾਮ ਤੋਂ ਵੱਧ ਸੋਨਾ ਸੀ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਜਗਦੇਵ ਸਿੰਘ ਮੌਕੇ ਤੇ ਪਹੁੰਚੇ ਅਤੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ ਕੀਤੇ ਜਾ ਰਹੇ ਹਨ ਜਲਦੀ ਹੀ ਐਫਆਈਆਰ ਦਰਜ ਕਰ ਲਈ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਡਲ ਟਾਊਨ ਇਲਾਕੇ ਦੇ ਰਹਿਣ ਵਾਲੇ ਲੁਧਿਆਣਾ ਦੇ ਇੱਕ ਨਾਮੀ ਜਿਊਲਰ ਦੀ ਬੇਟੀ ਦੇ ਵਿਆਹ ਸਮਾਰੋਹ ਸਬੰਧੀ ਪੱਖੋਵਾਲ ਰੋਡ ਦੇ ਸਟਾਲਿੰਗ ਰਿਸੋਰਟ ਵਿੱਚ ਸ਼ਗਨ ਸਮਾਹਰੋ ਚੱਲ ਰਿਹਾ ਸੀ। ਲੜਕੇ ਵਾਲੇ ਅੰਮ੍ਰਿਤਸਰ ਤੋਂ ਆਏ ਹੋਏ ਸਨ। ਲੜਕੀ ਦੇ ਪਿਤਾ ਨੇ ਦੱਸਿਆ ਕਿ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਇਸੇ ਦੌਰਾਨ ਉਨ੍ਹਾਂ ਦੇ ਪਿਤਾ ਦੇ ਹੱਥ ਵਿੱਚ ਗਹਿਣਿਆਂ ਤੇ ਸ਼ਗਨਾਂ ਵਾਲਾ ਬੈਗ ਸੀ। ਜਿਵੇਂ ਹੀ ਉਨ੍ਹਾਂ ਨੇ ਬੈਗ ਇੱਕ ਕੁਰਸੀ ਤੇ ਰੱਖਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਬੈਗ ਚੋਰੀ ਕਰ ਲਿਆ। ਇਸ ਵਾਰਦਾਤ ਸਬੰਧੀ ਜਿਵੇਂ ਹੀ ਪਤਾ ਲੱਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਘਟਨਾ ਦੀਆਂ ਤਸਵੀਰਾਂ ਸਟਰਲਿੰਗ ਰਿਸੋਰਟ ਦੇ ਦੇ ਮੈਨੇਜਰ ਗੁਰਵਿੰਦਰ ਸਿੰਘ ਅਤੇ ਹੋਰ ਸਟਾਫ ਨੇ ਤੁਰੰਤ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਸ਼ੁਰੂ ਕੀਤੀ। ਪਰਿਵਾਰ ਦੇ ਮੁਤਾਬਕ ਇਸੇ ਦੌਰਾਨ ਸਾਹਮਣੇ ਆਇਆ ਕਿ ਇੱਕ ਵਿਅਕਤੀ ਵੇਟਰ ਦੀ ਵਰਦੀ ਪਹਿਨੇ ਸਮਾਹਰੋ ਵਿੱਚ ਦਾਖਲ ਹੋਇਆ ਅਤੇ ਬੈਗ ਚੁੱਕ ਕੇ ਰਫੂ ਚੱਕਰ ਹੋ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਰਿਸੋਰਟ ਦੀ ਸੁਰੱਖਿਆ ਵਿਵਸਥਾ ਤੇ ਚੁੱਕੇ ਸਵਾਲ ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਸੁਰੱਖਿਆ ਦੀ ਜਿੰਮੇਵਾਰੀ ਰਿਸੋਰਟ ਦੇ ਅਧਿਕਾਰੀਆਂ ਦੀ ਬਣਦੀ ਹੈ। ਉਨ੍ਹਾਂ ਆਖਿਆ ਕਿ ਵੇਟਰ ਦੀ ਵਰਦੀ ਪਹਿਣ ਕੇ ਕੋਈ ਅਣਪਛਾਤਾ ਵਿਅਕਤੀ ਕਿਵੇਂ ਰਿਸੋਰਟ ਵਿੱਚ ਦਾਖਲ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਰਿਸੋਰਟ ਵਾਲਿਆਂ ਨੇ ਉਨ੍ਹਾਂ ਦੇ ਨੁਕਸਾਨ ਦੀ ਭਰਭਾਈ ਨਾ ਕੀਤੀ ਤਾਂ ਉਹ ਕਾਨੂੰਨ ਅਨੁਸਾਰ ਕਾਰਵਾਈ ਕਰਨਗੇ। ਕੀਤੀ ਜਾ ਰਹੀ ਹੈ ਮਾਮਲੇ ਦੀ ਤਫਤੀਸ਼ ਉਧਰ ਇਸ ਕੇਸ ਵਿੱਚ ਥਾਣਾ ਸਦਰ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਸਾਰੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ। ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ ਜਲਦੀ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।