ਮੋਟੇ ਮੁਨਾਫ਼ੇ ਦੇ ਲਾਲਚ ਨੇ ਡੋਬੇ 27 ਲੱਖ ! ਲੁਧਿਆਣਾ ਦੀ ਮਹਿਲਾ ਕਾਰੋਬਾਰੀ ਨਾਲ ਕਸ਼ਮੀਰੀ ਠੱਗ ਨੇ ਮਾਰੀ ਵੱਡੀ ਮੱਲ, ਪੁਲਿਸ ਨੇ ਕੀਤੀ FIR
ਮੁਲਜ਼ਮ ਨੇ ਕੰਪਨੀ ਵਿੱਚ ਇਨਵੈਸਟ ਕਰਨ ਦੇ ਨਾਮ ਤੇ ਔਰਤ ਕੋਲੋਂ 26 ਲੱਖ 98 ਹਜਾਰ ਰੁਪਏ ਹਾਸਿਲ ਕਰ ਲਏ। ਮੁਲਜਮ ਨੇ ਇਹ ਝਾਂਸਾ ਦਿੱਤਾ ਕਿ ਉਹ ਕੰਪਨੀ ਦੇ ਜ਼ਰੀਏ ਮੋਟਾ ਮੁਨਾਫਾ ਕਮਾਏਗੀ। ਰਕਮ ਨਿਵੇਸ਼ ਕਰਵਾਉਣ ਤੋਂ ਬਾਅਦ ਮੁਲਜ਼ਮ ਨੇ ਔਰਤ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ
Publish Date: Sat, 31 Jan 2026 02:59 PM (IST)
Updated Date: Sat, 31 Jan 2026 03:07 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਠੱਗ ਦੇ ਝਾਂਸੇ ਵਿੱਚ ਆਈ ਲੁਧਿਆਣਾ ਦੀ ਇੱਕ ਮਹਿਲਾ ਕਾਰੋਬਾਰੀ ਨੇ 26 ਲੱਖ 98 ਹਜ਼ਾਰ ਰੁਪਏ ਗੁਆ ਲਏ। ਦਰਅਸਲ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਵਿਅਕਤੀ ਨੇ ਮਹਿਲਾ ਨੂੰ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 26 ਲੱਖ 98 ਹਜਾਰ ਰੁਪਏ ਇਨਵੈਸਟ ਕਰਵਾਏ ਸਨ। ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰੋਇਲ ਵਿਊ ਹੋਮ ਪੱਖੋਵਾਲ ਰੋਡ ਦੀ ਰਹਿਣ ਵਾਲੀ ਸੀਤਾ ਰਾਣੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਫੋਨ ਦੇ ਜਰੀਏ ਸੰਪਰਕ ਕੀਤਾ। ਉਸ ਨੇ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਔਰਤ ਨੂੰ ਇਹ ਆਖਿਆ ਕਿ ਉਨ੍ਹਾਂ ਦੀ ਕੰਪਨੀ ਕੋਸ਼ੂਰ ਸਟੋਰ ਪ੍ਰਾਈਵੇਟ ਲਿਮਿਟਡ ਜੰਮੂ ਕਸ਼ਮੀਰ ਵਿੱਚ ਹੈ।
ਮੁਲਜ਼ਮ ਨੇ ਕੰਪਨੀ ਵਿੱਚ ਇਨਵੈਸਟ ਕਰਨ ਦੇ ਨਾਮ ਤੇ ਔਰਤ ਕੋਲੋਂ 26 ਲੱਖ 98 ਹਜਾਰ ਰੁਪਏ ਹਾਸਿਲ ਕਰ ਲਏ। ਮੁਲਜਮ ਨੇ ਇਹ ਝਾਂਸਾ ਦਿੱਤਾ ਕਿ ਉਹ ਕੰਪਨੀ ਦੇ ਜ਼ਰੀਏ ਮੋਟਾ ਮੁਨਾਫਾ ਕਮਾਏਗੀ। ਰਕਮ ਨਿਵੇਸ਼ ਕਰਵਾਉਣ ਤੋਂ ਬਾਅਦ ਮੁਲਜ਼ਮ ਨੇ ਔਰਤ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਇਸ ਸਬੰਧੀ ਮਹਿਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ। ਪੜਤਾਲ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਸ਼੍ਰੀਨਗਰ ਦੇ ਹਮਦਾਨ ਰੈਜੀਡੈਂਸੀ ਨਰਬਲ ਕਰੋਮਿੰਗ ਦੇ ਵਾਸੀ ਮੋਰਿਸ਼ ਐਡਮ ਸ਼ਮੀਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।